....

Wednesday, 14 March 2012

Bhai Balwant Singh Ji Rajoana

ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਸਿਖ, ਸਾਡੇ ਸੂਬੇ ਦਾ ਮੁਖ ਮੰਤਰੀ ਸਿਖ| ਵੇਸੇ ਵੀਰ ਸਿਖ ਕੋਮ ਦੇ ਆਗੂ ਜਿਓੰਦੇ ਮਰ ਗਏ ਨੇ ਇਸ ਲਈ ਹੁਣ ਸਿਖ ਕੋਮ ਦਾ ਰੱਬ ਹੀ ਰਾਖਾ| ਸ਼ਰਮ ਆਉਣੀ ਚਿਹੇਦੀ ਹੈ ਪ੍ਰਕਾਸ਼ ਸਿੰਘ ਬਾਦਲ ਨੂ ਜੋ ਅਜ ਲੋਕਾਂ ਦੇ ਲਖਾਂ ਰੁਪੇ ਖਰਚ ਕਰਕੇ ਸੋਹ ਚੁਕਣ ਜਾ ਰਿਹਾ ਹੇ ਪਰ ਇਕ ਵਾਰ ਵੀ ਦਿੱਲੀ ਦੀ ਸਰਕਾਰ ਨੂ ਇਹ ਨਹੀ ਕਿਹ ਸਕਦਾ ਕੇ ਸਿਖ ਨੋਜਵਾਨਾਂ ਦੀਆਂ ਫਾਂਸੀਆਂ ਮਾਫ਼ ਕਰ ਦਿਓ| ਪਰ ਸਾਡੇ ਪੰਜਾਬ ਦੇ ਲੋਕ ਧਰਮ ਦੇ ਨਾ ਤੇ ਅਕਾਲੀ ਦਲ ਨੂ ਵੋਟਾਂ ਪੋੰਦੇ ਨੇ| ਪ੍ਰਕਾਸ਼ ਸਿੰਘ ਬਾਦਲ ਜੀ ਜੇ ਇਹ ਸਿਖ ਨੋਜਵਾਨ ਨਾ ਹੁੰਦੇ ਤਾ ਸ਼ਾਇਦ ਅਜ ਤੁਹਾਨੂ ਸੋਹ ਚੁਕਣ ਦਾ ਮੋਕਾ ਵੀ ਨਾ ਮਿਲਦਾ| ਰਾਜੀਵ ਗਾਂਧੀ ਦੇ ਕਾਤਲ ਨੂ ਸੋਨੀਆ ਗਾਂਧੀ ਮਾਫ਼ ਕਰ ਸਕਦੀ ਹੈ, ਸਨ 1984 ਵਿਚ ਸਿਖਾਂ ਨੂ ਕਤਲ ਕਰਨ ਵਾਲਿਆਂ ਨੂ ਜੂਠੀਆਂ ਰਿਪੋਰਟਾਂ ਬਣਾ ਕੇ ਬਚਾਇਆ ਜਾ ਸਕਦਾ ਹੈ ਪਰ ਪ੍ਰੋਫ਼ੇਸਰ ਭੁੱਲਰ ਤੇ ਰਾਜੋਆਣਾ ਨੂ ਫਾਂਸੀ ਦੇਣੀ ਹੀ ਹੈ ਕਿਓ ਕੇ ਬਦਕਿਸ੍ਮਤੀ ਨਾਲ ਓਹ ਸਿਖ ਨੇ|
ਸਿੱਖ ਕੌਮ ਦੇ ਇੱਕ ਹੋਰ ਯੋਧੇ ਨੂੰ ਫਾਂਸੀਂ ਦੀ ਸਜਾ ...ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਸਰੋਮਣੀ ਕਮੇਟੀ ਦੇ ਅਹੁਦੇਦਾਰ ਤੇ ਪੰਜਾਬ ਸਰਕਾਰ ਗੂੜੀਂ ਨੀਂਦ ਸੁੱਤੇ ...ਕਦੋਂ ਜਾਗੁ ਸਿੱਖ ਕੌਮ ਜਾਂ ਇੰਜ ਹੀ ਤਸੱਦਦ ਝੱਲਦੀ ਖਤਮ ਹੋਜੂ ....ਉਮੀਦ.... ਰੱਬ ਮੇਹਰ ਕਰੇ ... 
ਭਾਈ ਰਾਜੋਆਣਾ ਦੇ ਮਾਮਲੇ ਤੇ ਰੋਟੀਆਂ ਸੇਕਣ ਲਈ ਪੰਥਕ ਆਗੂਆਂ ਦੀਆਂ ਵਹੀਰਾਂ ਪਟਿਆਲਾ ਜੇਲ੍ਹ ਵੱਲ ਪਹੁੰਚਣ ਲੱਗੀਆਂ

ਸੁਖਨੈਬ ਸਿੰਘ ਸਿੱਧੂ 

       
                                                                                                    
ਪੰਥਕ ਆਗੂਆਂ ਦੇ ਖੂਨ ਵਿੱਚ ਮੌਕਾਪ੍ਰਸਤੀ  ਦਾ ਵਾਇਰਸ  ਇਸ ਕਦਰ ਫੈਲ ਚੁੱਕਾ ਹੈ ਕਿ  ਜਦੋਂ  ਕੋਈ ਮੁੱਦਾ ਮਿਲਦਾ  ਤਾਂ  ਬਹੁਤ ਸਾਰੇ  ਆਗੂ ਸਿਰ ਚੁੱਕ ਲੈਂਦੇ ਹਨ ਪਰ   ਅਮਲੀ ਰੂਪ ਵਿੱਚ ਇਹਨਾਂ ਦੀ ਕਾਰਜਗੁਜ਼ਾਰੀ  ਜ਼ੀਰੋ ਹੁੰਦੀ ਹੈ ਅਤੇ ਮੀਡੀਆ ਜਰੂਰ ਹੀਰੋ ਬਣਾ ਦਿੰਦਾ ਹੈ।  ਇਹਨਾਂ ਲੋਕਾਂ ਨੂੰ ਅਜਿਹੇ ਮੌਕਿਆਂ ਦੀ ਭਾਲ ਰਹਿੰਦੀ ਹੈ ਜਦੋਂ ਕੌਮ ਨੂੰ ਜ਼ਜ਼ਬਾਤੀ ਕਰਕੇ  ਸਹਾਇਤਾ ਰਾਸ਼ੀ  ਵਸੂਲੀ  ਜਾਵੇ ।
ਬੇਅੰਤ ਸਿੰਘ ਦੇ ਕਤਲ ਦੇ ਦੋਸ਼ ਵਿੱਚ  ਫਾਂਸੀ  ਦੀ ਸਜ਼ਾ ਯਾਫਤਾ  ਭਾਈ ਬਲਵੰਤ ਸਿੰਘ ਰਾਜੋਆਣਾ ਦੇ  ਮਾਮਲੇ ਵਿੱਚ  ਹੁਣ  ਪੰਥਕ ਆਗੂ ਲਟੋਪੀਂਘ ਹੋ ਰਹੇ ਹਨ ।  ਕੱਲ੍ਹ ਹੀ ਉਹਨਾਂ ਨੂੰ  ਫਾਂਸੀ ਦਿੱਤੇ  ਜਾਣ ਦੀ ਤਾਰੀਖ 31 ਮਾਰਚ  ਨਿਸ਼ਚਿਤ ਕੀਤੇ ਜਾਣ ਦੀ ਖ਼ਬਰ ਬਾਹਰ ਆਈ  ਹੈ । ਇਸਦਾ ਪਤਾ ਲੱਗਦਿਆ ਹੀ  ਪੰਥਕ ਆਗੂਆਂ ਦੀਆਂ  ਵਹੀਰਾਂ   ਪਟਿਆਲਾ ਜੇਲ੍ਹ  ਵੱਲ ਹੋ ਗਈਆਂ ਹਨ ।  17 ਸਾਲ   ਪੁਰਾਣੇ ਇਸ ਮਾਮਲੇ ਦੀ  ਪਹਿਲਾਂ ਕਿਸੇ ਅਖੌਤੀ ਪੰਥਕ  ਆਗੂ ਨੂੰ ਚਿੰਤਾ ਨਹੀਂ ਸੀ ।
 ਪਤਾ ਲੱਗਾ ਹੈ ਕਿ  ਸਰਕਾਰੀ ਕਠਪੁਤਲੀ ਵਜੋਂ ਕੰਮ ਕਰ ਰਹੇ  ਹਰਨਾਮ ਸਿੰਘ ਧੁੰਮਾਂ ਆਪਣੇ ਲਾਮ ਲਸ਼ਕਰ ਸਮੇਤ  ਪ੍ਰਕਾਸ਼ ਸਿੰਘ ਬਾਦਲ ਦੇ ਸਹੁੰ  ਚੁੱਕ ਸਮਾਗਮ ਵਿੱਚੋਂ ਵਿਹਲ ਕੱਢ ਕੇ  ਭਾਈ  ਬਲਵੰਤ ਸਿੰਘ ਰਾਜੋਆਣਾ ਦੀ ਮੁਲਾਕਾਤ ਕਰਨ ਪਹੁੰਚੇ ।  ਪਰ   ਜੇਲ੍ਹ ਅਧਿਕਾਰੀ  ਮੁਤਾਬਿਕ  ਭਾਈ  ਸਾਹਿਬ ਨੇ ਟਕੇ ਵਰਗਾ ਜਵਾਬ ਦੇ ਦਿੱਤਾ । ਜਿਸ ਕਾਰਨ ਸੰਤ ਸਮਾਜ ਦੀ ਫੌਜ ਨੂੰ  ਬੇਰੰਗ ਪ੍ਰਤਣਾ ਪਿਆ । ਬਾਦਲ ਦਲੀਏ  ਕਰਨੈਲ ਸਿੰਘ ਪੰਜੋਲੀ ਨੂੰ ਵੀ ਇਸੇ ਹਾਲਤ ਵਿੱਚ ਗੁਜਰਨਾ ਪਿਆ ਜਦੋਂ ਜੇਲ੍ਹ ਦੇ ਸਟਾਫ ਨੇ  ਕਹਿ ਦਿੱਤਾ ਕਿ ਭਾਈ ਸਾਹਿਬ  ਸਿਰਫ  ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਹੀ ਮਿਲਣਾ ਚਾਹੁੰਦੇ ਹਨ । 

 ਪਤਾ ਲੱਗਾ ਹੈ ਕਿ ਭਾਈ ਸਾਹਿਬ ਨੇ  ਇਸ ਕਰਕੇ  ਜਵਾਬ ਦਿੱਤਾ ਹੈ ਕਿ  ਹੁਣ  ਉਹਨਾਂ  ਲਾਹਾ ਲੈਣ ਲਈ   ਉਹਨਾਂ ਨਾਲ ਮੁਲਾਕਾਤ ਕਰਨ ਦੀ  ਯਾਦ ਆ ਗਈ ਜਦਕਿ  ਭਾਈ ਸਾਹਿਬ 17 ਸਾਲ ਤੋਂ ਇਸ  ਮਾਮਲੇ ਦਾ ਸਾਹਮਣਾ ਕਰ ਰਹੇ ਹਨ ਉਦੋਂ ਕਿਸੇ ਨੇ ਬੱਤੀ ਨਹੀ ਵਾਹੀ । 
ਯਾਦ ਰਹੇ ਕਿ  ਕਿਸੇ ਵੀ  ਅਖੌਤੀ ਪੰਥ ਦਰਦੀ   ਸਮੇਤ  ਅਕਾਲ ਤਖਤ ਸਾਹਿਬ ਉਪਰ ਕਾਬਜ਼ ਹੋਏ  ਜਥੇਦਾਰਾਂ ਨੇ ਕਦੇ ਮਾਮਲੇ ਦੀ ਪੈਰਵਾਈ ਨਹੀਂ ਕੀਤੀ ,  ਜੋ ਕੀਤਾ ਹੈ ਭਾਈ ਸਾਹਿਬ ਦੇ ਪਰਿਵਾਰ ਨੇ ਕੀਤਾ ਹੈ।    ਹੁਣ ਤਾਂ ਸਿਮਰਨਜੀਤ ਸਿੰਘ ਮਾਨ ਨੂੰ  ਵੀ ਹੇਜ਼ ਜਾਗ ਪਿਆ ਹੈ।  ਪਹਿਲਾਂ ਸ਼ਾਇਦ   ਚੇਤਾ ਭੁੱਲ ਗਿਆ ਹੋਣਾ  । ਆਉਣ ਵਾਲੇ ਦਿਨਾਂ ਵਿੱਚ ਖੂੰਬਾਂ ਵਾਂਗੂੰ ਹੋਰ  ਪੰਥਕ ਆਗੂ ਮੂਹਰੇ ਆਉਣ ਦੀ ਕੋਸਿ਼ਸ਼ ਕਰਨਗੇ । ਇੱਕ  ਹੋਰ  ਸਿੰਘ ਨੇ ਤਾਂ ਇੱਥੋਂ ਤੱਕ ਲਿਖ ਦਿੱਤਾ ਹੈ ਕਿ    ਭਾਈ  ਸਾਹਿਬ ਦੇ ਨਾਲ ਉਹਨਾਂ ਨੂੰ ਫਾਂਸੀ  ਦਿੱਤੀ ਜਾਵੇ  ਕਿਉਂਕਿ ਉਹ ਜਾਣਦੇ ਹਨ ਭਾਰਤ ਸਰਕਾਰ  ਅਜਿਹਾ ਕਦੇ ਨਹੀਂ ਕਰਦੀ ਨਾਲੇ  ਜੇਕਰ ਸ਼ਹੀਦ  ਹੀ ਹੋਣਾ ਹੋਵੇ ਤਾਂ ਫਿਰ ਸਰਕਾਰਾਂ ਤੋਂ ਪ੍ਰਵਾਨਗੀ ਲੈਣ ਦੀ ਜਰੂਰਤ ਨਹੀਂ ਹੁੰਦੀ । 
 ਕਿਆਸ ਅਰਾਈਆਂ ਤਾਂ ਇਹ ਵੀ  ਲੱਗ ਰਹੀਆਂ ਹਨ ਕਿ ਪੰਜਾਬ ਦੀ  “ਪੰਥਕ ਸਰਕਾਰ” ਭਾਈ ਸਾਹਿਬ ਦੇ ਫਾਂਸੀ ਦੇ ਮਾਮਲੇ ਨੂੰ ਕੈਸ਼ ਕਰਨ ਲਈ  ਕੋਈ ਵੱਡਾ ਪੱਤਾ ਖੇਡਣ ਦੀ ਤਾਕ ਵਿੱਚ ਹੈ  । ਇਹ ਨਾਟਕ  ਜ਼ਜ਼ਬਾਤਾਂ ਦੀ ਸਟੇਜ ਤੋਂ ਸਿੱਧਾ ਪ੍ਰਸਾਰਿਤ ਕੀਤਾ ਜਾਵੇਗਾ ਜਿਸ ਨਾਲ  ਪੰਥ ਨਾਲ  ਦਿਲੋਂ ਜੁੜੇ ਲੋਕਾਂ ਦੀਆਂ ਭਾਵਨਾਵਾਂ ਤੋਂ ਲਾਹਾ ਖੱਟਿਆ ਜਾ ਸਕੇ ।
 ਭਾਈ ਸਾਹਿਬ ਵੱਲੋਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਲਿਖੀ  ਚਿੱਠੀ ਦਾ ਜਵਾਬ  ਹਾਲੇ ਤੱਕ ਗਿਆਨੀ ਗੁਰਬਚਨ ਸਿੰਘ ਨੂੰ ਆਇਆ । ਜਿਸ ਵਿੱਚ  ਉਹਨਾਂ ਨੇ  ਪੁੱਛਿਆ ਸੀ ਕਿ ਕੀ   ਬੇਅੰਤ ਸਿੰਘ ਨੂੰ ਮਾਰ ਕੇ ਉਸਨੇ ਕੋਈ ਜੁਰਮ ਕੀਤਾ ਹੈ, ਕੀ ਅਕਾਲ ਤਖ਼ਤ ਦੇ ਜਥੇਦਾਰ ਉਸਨੂੰ ਇਸ ਮਾਮਲੇ ਵਿੱਚ ਦੋਸ਼ੀ ਸਮਝਦੇ ਹਨ ?
 ਸੂਤਰਾਂ ਤੋਂ ਪਤਾ ਲੱਗਾ ਹੈ ਕਿ  ਪੰਜਾਬ ਦਾ ਵੱਡੀ ਗਿਣਤੀ ਸਿੱਖ ਨੌਜਵਾਨ  ਤਬਕਾ   ਭਾਈ ਸਾਹਿਬ ਨੂੰ ਫਾਂਸੀ ਦਿੱਤੇ ਜਾਣ  ਦੇ ਵਿਰੋਧ  ਨਿਤਰਣ ਦੀ ਤਿਆਰੀ ਕਰ ਰਿਹਾ ਹੈ। ਸੰਭਾਵਨਾ ਹੈ ਆਉਣ ਵਾਲੇ ਦਿਨਾਂ ਵਿੱਚ  ਵਿਰੋਧ ਪ੍ਰਦਰਸ਼ਨਾਂ ਦਾ ਦੌਰ ਚੱਲ ਪਵੇ ।
  ਭਾਈ ਬਲਵੰਤ ਸਿੰਘ  ਰਾਜੋਆਣਾ ਦੀ  ਹਿੰਮਤ, ਸਿਰੜ ਅਤੇ  ਨਿਮਰਤਾ ਨੇ  ਜੇਲ੍ਹ ਦੇ ਸਟਾਫ   ਨੂੰ  ਕਾਇਲ ਕਰ ਲਿਆ  ਹੈ ਅਤੇ ਸੰਤ ਸਮਾਜ ਦੇ ਆਗੂ  ਅਰਦਾਸ ਦਿਵਸ ਮਨਾਉਣ ਦੀ ਤਿਆਰੀ ਵਿੱਚ ਹਨ ।
  • Daljit Singh ਪਤਾ ਲੱਗਾ ਹੈ ਕਿ ਸਰਕਾਰੀ ਕਠਪੁਤਲੀ ਵਜੋਂ ਕੰਮ ਕਰ ਰਹੇ ਹਰਨਾਮ ਸਿੰਘ ਧੁੰਮਾਂ ਆਪਣੇ ਲਾਮ ਲਸ਼ਕਰ ਸਮੇਤ ਪ੍ਰਕਾਸ਼ ਸਿੰਘ ਬਾਦਲ ਦੇ ਸਹੁੰ ਚੁੱਕ ਸਮਾਗਮ ਵਿੱਚੋਂ ਵਿਹਲ ਕੱਢ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਮੁਲਾਕਾਤ ਕਰਨ ਪਹੁੰਚੇ । ਪਰ ਜੇਲ੍ਹ ਅਧਿਕਾਰੀ ਮੁਤਾਬਿਕ ਭਾਈ ਸਾਹਿਬ ਨੇ ਟਕੇ ਵਰਗਾ ਜਵਾਬ ਦੇ ਦਿੱਤਾ । ਜਿਸ ਕਾਰਨ ਸੰਤ ਸਮਾਜ ਦੀ ਫੌਜ ਨੂੰ ਬੇਰੰਗ ਪ੍ਰਤਣਾ ਪਿਆ । ਬਾਦਲ ਦਲੀਏ ਕਰਨੈਲ ਸਿੰਘ ਪੰਜੋਲੀ ਨੂੰ ਵੀ ਇਸੇ ਹਾਲਤ ਵਿੱਚ ਗੁਜਰਨਾ ਪਿਆ ਜਦੋਂ ਜੇਲ੍ਹ ਦੇ ਸਟਾਫ ਨੇ ਕਹਿ ਦਿੱਤਾ ਕਿ ਭਾਈ ਸਾਹਿਬ ਸਿਰਫ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਹੀ ਮਿਲਣਾ ਚਾਹੁੰਦੇ ਹਨ ।
    5 hours ago · · 4
  • Jagmel Singh ਵਧੀਆ ਕੀਤਾ ਭਾਈ ਸਾਹਿਬ ਨੇ.. ਇੰਝ ਇਹਨਾ ਦੀ ਕਰਤੂਤ ਜੱਗ ਜਾਹਿਰ ਹੋਵੇਗੀ.. ਵੱਡੇ ਗਿਰਗਿਟਾਂ ਦੀ..
    4 hours ago · · 3
  • ਸਤਿੰਦਰਜੀਤ ਸਿੰਘ ਬਾਹਮਣ ਧੁੰਮੇ ਨੂੰ ਭਜਾ ਕੇ ਤਾਂ ਚੰਗ ਕੀਤਾ...ਪਰ ਕਾਸ਼ ਸਾਡੀ ਅਕਾਲੀ ਸਰਕਾਰ ਨੂੰ ਅਤੇ ਵਿਰੋਧੀ ਦਲ ਵਿੱਚ ਪਲ ਰਹੇ ਨੇਤਾਵਾਂ ਨੂੰ ਥੋੜ੍ਹਾ ਜਿਹਾ ਵੀ ਕੌਮੀ ਪਿਆਰ ਪਣਪ ਪਵੇ ਅਤੇ ਵਿਧਾਨ ਸਭਾ ਵਿੱਚ ਮਤਾ ਲੈ ਆਉਣ ਫਾਂਸੀ ਨੂੰ ਰੋਕਣ ਸੰਬੰਧੀ...!
    4 hours ago · · 2
  • ਸਿਮਰਜੀਤ ਸਿੰਘ ਸੇਖਾਂ ‎31 ਮਾਰਚ ਨੂੰ ਹੌਣਾ ਅਸਲੀ ਕੱਪ ਕਬੱਡੀ ਦਾ..
    ਬੜਾ ਦਿਲਚਸਪ ਮੁਕਾਬਲਾ ਹੌਣਾ ਪਟਿਆਲੇ ਵਿੱਚ ਮੈਦਾਨ ਦੇ..
    ਦੌ ਟੀਮਾ ਵਿਚਕਾਰ ਮੌਤ ਰਕਾਨ v/s ਸਿੱਖਾ ਦੀ ਸਾਨ ਦੇ....
    ਦੇਖਾ ਗੇ ਮੌਤ ਲੈ ਕੇ ਜਾਉ ਜਾਂ ਸਾਡੇ ਸਿੱਖਾ ਦੇ ਹਿੱਸੇ ਆਉ ਰਾਜੌਆਣਾ ਕੱਪ ਕਬੱਡੀ ਦਾ.....
    31 ਮਾਰਚ ਨੂੰ ਹੌਣਾ ਅਸਲੀ ਕੱਪ ਕਬੱਡੀ ਦਾ....
    ... 31 ਮਾਰਚ ਨੂੰ ਹੌਣਾ ਅਸਲੀ ਕੱਪ ਕਬੱਡੀ ਦਾ..
    ਕੁੜੀਆ ਪਿੱਛੇ ਬੜੇ ਹੀ ਸੜਕਾ ਤੇ ਮੁੰਡੇ ਲੜਦੇ ਵੇਖੇ ਨੇ....
    M.LA ਪਿੱਛੇ ਬੜੇ ਹੀ ਜਿੰਦਾਬਾਦ ਜਿੰਦਾਬਾਦ ਕਰਦੇ ਵੇਖੇ ਨੇ...
    ਹੁਣ ਸੜਕਾ ਤੇ ਆਜੂ ਜੇ ਸੀਨੇਆ ਵਿੱਚ ਭਾਬੜ ਮੱਚੇ ਨੇ....
    "PARAS'' ਆਖੇ ਆਜੂ ਹੁਣ ਤਾਂ ਪੁੱਛ ਹੀ ਲਈਐ ਬਾਦਲ ਤੇ ਮੌਹਣੇ (ਮਨਮੌਹਣ ਸਿੰਘ) ਨੂੰ ਕਿਊ ਚੰਦਰੇਆ ਸਿੱਖਾ ਦੇ ਹਿੱਸੇ ਹੀ ਫਾਸੀ ਦੇ ਰੱਸੇ ਨੇ..
    4 hours ago · · 5
  • Gurmukh Singh Sandhu Qoum toon koorbaan hoon jaa reh he veer,,,,
    4 hours ago ·
  • Daljit Singh ਜਿਸ ਤਰਾਂ ਜੰਮੂ ਕਸ਼ਮੀਰ ਦੀ ਸਰਕਾਰ ਨੇ ਅਫਜਲ ਗੁਰੂ ਵਾਰੇ ਮਤਾ ਪਾਕੇ ਹਾਲ ਦੀ ਘੜੀ ਫਾਂਸੀ ਰੋਕੀ ਹੈ ..ਤਮਿਲਨਾਡੂ ਦੀ ਸਰਕਾਰ ਨੇ ਰਾਜੀਵ ਗਾਂਧੀ ਦੇ ਕਤਲ ਵਿਚ ਫਾਸੀ ਦੀ ਸਜਾ ਦਾ ਸਾਹਮਣਾ ਕਰ ਰਹੀ ਬੀਬੀ ਦੀ ਸਜਾ ਤੇ ਰੋਕ ਲਗਵਾ ਦਿਤੀ ਹੈ .ਕਾਸ਼ ਪੰਜਾਬ ਸਰਕਾਰ ਵੀ ਇਕ ਵਿਧਾਨਸਭਾ ਵਿਚ ਮਤਾ ਲੈਕੇ ਆਵੇ ਤਾ ਕਿ ਭਾਈ ਰਾਜੋਆਣਾ ਅਤੇ ਭਾਈ ਦਵਿੰਦਰ ਪਾਲ ਸਿੰਘ ਭੁਲਰ ਨੂ ਬਚਾਇਆ ਜਾ ਸਕੇ .ਚਾਹੇ ਭਾਈ ਰਾਜੋਆਣਾ ਨੇ ਅਪੀਲ ਨਹੀ ਕੀਤੀ ਪਰ ਕਾਨੂਨੀ ਮਾਹਿਰ ਦਸਦੇ ਨੇ ਜਿਹੜਾ ਬੰਦਾ ਆਪਣਾ ਗੁਨਾਹ ਆਪ ਕਬੂਲ ਕਰ ਲਵੇ ਓਹਨੁ ਫਾਂਸੀ ਨਹੀ ਦਿਤੀ ਜਾ ਸਕਦੀ .ਸਿਰਫ ਉਮਰ ਕੈਦ ਦਿਤੀ ਜਾ ਸਕਦੀ ਹੈ ਪਰ ਭਾਈ ਰਾਜੋਆਣਾ ਅਤੇ ਦਵਿੰਦਰ ਪਾਲ ਸਿੰਘ ਭੁਲਰ ਨੇ ਆਪਣੀ ਉਮਰ ਕੈਦ ਨਾਲੋ ਜਿਆਦਾ ਸਮਾ ਜੇਲ ਵਿਚ ਗੁਜਾਰਿਆ ਹੈ .ਜੇਕਰ ਪੰਜਾਬ ਸਰਕਾਰ ਥੋੜੀ ਸ਼ੁਹਿਰਦ ਹੋਵੇ ਤਾ ਇਹਨਾ ਦੋਨਾ ਨੂ ਬਚਾਇਆ ਜਾ ਸਕਦਾ ਹੈ
    4 hours ago · · 3
  • Honeyjatt S Singh Aa sant samaj na rollaa jaeda pauna ha ... Karna kuch ne ......bass
    4 hours ago via mobile ·
  • Kamaldeep Singh Brar SEARCH
    font size Print
    Email Be the first to
    comment!
    Jalandhar, March 14 (HS Bawa)
    Expressing deep anguish about the behavior
    of Panthic forces towards him Bhai Balwant
    Singh Rajoana, a convict in the former chief
    minister Beant Singh assassination case,
    whose death warrants are to be executed on
    31st of March, today refused to meet leaders
    of Sant Samaj who went to Central Jail,
    Patiala to meet him.
    The religious leaders under the leadership of
    Baba Harnam Singh Khalsa, chief of
    Damdami Taksal and president of Gurmat
    Sidhant Parcharak Sant Samaj and former
    Jathedar of Akal Takht Bhai Jasbir Singh Rode,
    today went to Central Jail, Patiala in the
    afternoon but the Jail authorities said that a
    meeting cannot be arranged all of a sudden.
    As the religious leaders persisted the Jail
    authorities told them to come at 4 pm so that
    a meeting can be properly arranged.
    The religious leaders who had attended the
    swearing in ceremony of Punjab Cabinet at
    Chappar Chiri had in fact moved to Patiala
    after the ceremony was over. At 4 pm the Jail
    authorities told the religious leaders that only
    five of them will be able to meet Bhai
    Rajoana and they were allowed in but after
    some time were told that Bhai Rajoana had
    refused to meet them.
    Sources said that Bhai Rajoana when
    conveyed that religious leaders had come to
    meet him gave a written note to the Jail
    authorities that he does not wish to meet
    them. He reportedly said that he has been
    behind the bars for the last 17 years but no
    one ever came to meet or support him and
    the religious leaders after learning about his
    death warrant and scheduled execution have
    come to take mileage out of the issue. He
    was only supported by his family.
    Bhai Rajoana was reportedly unhappy as the
    religious leaders who had blessed him with
    ‘Amrit’ by baptizing him on June, 12, 2011
    had not cared to meet him thereafter. Bhai
    Rajoana had himself asked the Akal Takht
    Jathedar Giani Gurbachan Singh to baptize
    him and the above religious leaders had
    accompanied him for baptizing Rajoana in
    Patiala Jail. Sources told that even Akali leader
    Karnail Singh Panjoli was refused meeting
    with Bhai Rajoana as Rajoana didn’t wish to
    meet anybody.
    Rajoana reported told Jail Authories that he
    will only have meeting with his sister
    Kamaldeep Kaur, brother Kulwant Singh
    Rajoana and Akal Takht Jathedar as he is
    dedicated to and believes in the supremacy
    of Akal Takht.
    Meanwhile Bhai Jasbir Singh Rode told Yes
    Punjab that they are going to meet Chief
    Minister Parkash Singh Badal in the evening
    on the issue of Bhai Rajoana. It has come to
    notice that Sant Samaj is planning to hold an
    Ardaas Divas to pray for the well being of
    Bhai Rajoana.
    READ 92 TIMES
    PUBLISHED IN SIKH ISSUES
    editor
    MORE IN THIS CATEGORY:
    « If hanged Rajoana will be another
    martyr of Sikh Panth : Dal Khalsa and
    SAD (Panch Pardhani)
    Make sure you enter the (*) required
    information where indicated.Basic HTML
    code is allowed.
    Message *
    Name *
    Email *
    Website URL
    Submit comment
    Top Desktop version
    4 Mar RAJOANA
    REFUSES TO
    MEET BABA
    HARNAM SINGH
    KHALSA AND
    OTHER LEADERS
    OF SANT SAM

    visit this link
    4 hours ago via mobile ·
  • Sahbi Khera hun ki fida 16 sala de kithe see
    3 hours ago ·
  • Jasminder Singh save tigar
    3 hours ago ·
  • Ramanpreet Singh ‎31 ਮਾਰਚ ਨੂੰ ਹੌਣਾ ਅਸਲੀ ਕੱਪ ਕਬੱਡੀ ਦਾ..
    ਬੜਾ ਦਿਲਚਸਪ ਮੁਕਾਬਲਾ ਹੌਣਾ ਪਟਿਆਲੇ ਵਿੱਚ ਮੈਦਾਨ ਦੇ..
    ਦੌ ਟੀਮਾ ਵਿਚਕਾਰ ਮੌਤ ਰਕਾਨ v/s ਸਿੱਖਾ ਦੀ ਸਾਨ ਦੇ....
    ਦੇਖਾ ਗੇ ਮੌਤ ਲੈ ਕੇ ਜਾਉ ਜਾਂ ਸਾਡੇ ਸਿੱਖਾ ਦੇ ਹਿੱਸੇ ਆਉ ਰਾਜੌਆਣਾ ਕੱਪ ਕਬੱਡੀ ਦਾ.....
    31 ਮਾਰਚ ਨੂੰ ਹੌਣਾ ਅਸਲੀ ਕੱਪ ਕਬੱਡੀ ਦਾ....
    31 ਮਾਰਚ ਨੂੰ ਹੌਣਾ ਅਸਲੀ ਕੱਪ ਕਬੱਡੀ ਦਾ..
    ਕੁੜੀਆ ਪਿੱਛੇ ਬੜੇ ਹੀ ਸੜਕਾ ਤੇ ਮੁੰਡੇ ਲੜਦੇ ਵੇਖੇ ਨੇ....
    M.LA ਪਿੱਛੇ ਬੜੇ ਹੀ ਜਿੰਦਾਬਾਦ ਜਿੰਦਾਬਾਦ ਕਰਦੇ ਵੇਖੇ ਨੇ...
    ਹੁਣ ਸੜਕਾ ਤੇ ਆਜੂ ਜੇ ਸੀਨੇਆ ਵਿੱਚ ਭਾਬੜ ਮੱਚੇ ਨੇ....
    "RAMAN'' ਆਖੇ ਆਜੂ ਹੁਣ ਤਾਂ ਪੁੱਛ ਹੀ ਲਈਐ ਬਾਦਲ ਤੇ ਮੌਹਣੇ (ਮਨਮੌਹਣ ਸਿੰਘ) ਨੂੰ ਕਿਊ ਚੰਦਰੇਆ ਸਿੱਖਾ ਦੇ ਹਿੱਸੇ ਹੀ ਫਾਸੀ ਦੇ ਰੱਸੇ ਨੇ..
    3 hours ago · · 3
  • ਸਿੰਘ ਜਸਵਿੰਦਰ ਭਾਈ ਸਾਹਿਬ ਨੇ ਭੇਖੀਆਂ ਪਾਖੰਡੀਆਂ ਨੂੰ ਮਿਲਣ ਤੋਂ ਨਾਂਹ ਕਰਕੇ ਠੀਕ ਕੀਤਾ ਹੈ ,ਦੋਸਤੋ ਆਪਾਂ ਕੀ ਕੁਝ ਕਰ ਸਕਾਂਗੇ
    2 hours ago · · 2
  • ਸਿੰਘ ਜਸਵਿੰਦਰ ਆਪਣੇ ਆਪਣੇ ਦੇਸ਼ਾਂ ਜਿਥੇ ਰਹਿੰਦੇ ਹਾਂ ਕੁਝ ਨਾ ਕੁਝ ਜਰੂਰ ਕਰਨਾ ਚਾਹੀਦਾ ਹੈ ਮਨੁਖੀ ਅਧਿਕਾਰ ਜਥੇਬੰਦੀਆਂ ਨੂੰ ਮਿਲ ਕੇ
    2 hours ago · · 2
  • Chand Singh Sidhu ਭਾਈ ਰਾਜੋਆਣਾ ਨੇ ਬਹੁਤ ਵਧੀਆ ਫੈਸਲਾ ਲਿਆ ............ ਕੇਹੜੇ ਪੰਥਿਕ ਆਗੂ ਨੇ ਧੂੰਮੇ ਵਰਗੇ ਸਮਲਿੰ........ ਜਾਂ ਪਿੰਜੌਲੀ ਵਰਗੇ ਕਰੋਦੀ ..... ਇਕ ਗੁਰਸਿਖ ਨੇ ਚੋਰ ਉਚ੍ਕੀਆਂ ਨੂ ਮਿਲਣ ਤੋਂ ਕੋਰੀ ਨਾਹ ਕਰਕੇ ਸਹੀ ਫੈਸਲਾ ਲਿਆ .........
    2 hours ago · · 1
  • Bhupinder Singh Panjwar ਭਾਈ ਦਲਜੀਤ ਸਿੰਘ ਜੀ, ਇਸ ਵੇਲੇ ਲੱਤਾਂ ਖਿਚਣ ਦਾ ਵੇਲਾ ਨਹੀ, ਜੋ ਕੋਈ ਵੀ ਜਿਸ level ਤੇ ਕੋਈ ਕੁਝ ਵੀ ਕਰ ਸਕਦਾ ਹੈ ਤਾਂ ਕਰਨ ਦੇਓ, ਓਹ ਭਾਵੇ ਧੁਮਾ ਹੋਵੇ ਭਾਵੇ ਧੁੰਦਾ, ਕਿਸੇ ਵੀ ਤਰੀਕੇ ਨਾਲ ਜੇ ਭਾਈ ਸਾਹਿਬ ਨੂ ਬਚਾਇਆ ਜਾ ਸਕਦਾ ਹੈ ਤਾਂ ਬਚਾਉਣਾ ਚਾਹਿਦਾ ਹੈ|| ਕੋਮ ਕੋਲ ਅੱਗੇ ਸ਼ਹੀਦਾਂ ਦੀ ਕੋਈ ਕਮੀ ਨਹੀ ਹੈ, ਕੇ ਇਕ ਹੋਰ ਹੀਰੇ ਨੂੰ ਗਵਾ ਲੀਏ||
    2 hours ago · · 2
  • ਸਿੰਘ ਜਸਵਿੰਦਰ ਸ਼ਹੀਦਾਂ ਦੀ ਧਰਤੀ ਤੇ ਆਪਣੇ ਲਾਮ ਲਸ਼ਕਰ ਨਾਲ ਪੁੱਜੇ ਡੋਗਰਿਆਂ ਅਤੇ ਨਿੱਕਰਧਾਰੀਆਂ ਨਾਲ ਗਏ ਬੂਬਨੇ ਅਤੇ ਡੇਰੇਦਾਰਾਂ ਨੂੰ ਆਪਣੀ ਜਮੀਰ ਨੂੰ ਝਾੰਡੋੜਨਾ ਚਾਹੀਦਾ ਹੈ ਅਤੇ ਪੰਜਾਬ ਦੀ ਬਣੀ ਨਵੀਂ ਵਜਾਰਤ ਨੂੰ ਤਮਿਲਨਾਡੂ ਵਿਧਾਨ ਸਭਾ ਵਾਂਗ ਸਿਖ ਯੋਧਿਆਂ ਦੀ ਫਾਂਸੀ ਦੀ ਸਜਾ ਮਨਸੂਖ ਕਰਨ ਲਈ ਜੋਰ ਪੋਣਾ ਚਾਹੀਦਾ ਹੈ
    about a minute ago · Like.

    ਸਿੰਘ ਜਸਵਿੰਦਰ ਸਭ ਸਿਖ ਜਥੇਬੰਦੀਆਂ ਵਲੋਂ ਇਹ ਮਤਾ ਪਾਸ ਕਰਨ ਦੀ ਜੋਰਦਾਰ ਮੰਗ ਕਰਨੀ ਚਾਹੀਦੀ ਹੈ 

    ਨੇਕੀ ਬਦੀ ਦਾ ਯੁੱਧ ਸਦੀਆਂ ਪੁਰਾਣਾ - ਖਾਲੜਾ ਮਿਸ਼ਨ

    ਚੰਡੀਗੜ, 14 ਮਾਰਚ (ਗੁਰਪ੍ਰੀਤ ਮਹਿਕ) ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਭਾਈ ਬਲਵੰਤ ਸਿੰਘ ਰਾਜੇਆਣਾ ਦੀ ਫਾਂਸੀ ਦੀ ਸਜਾ ਬਾਰੇ ਕਿਹਾ ਹੈ ਕਿ ਨੇਕੀ ਬਦੀ ਦਾ ਯੁੱਧ ਸਦੀਆਂ ਪੁਰਾਣਾ ਹੈ, ਗੁਰੂ ਨਾਨਕ ਸਾਹਿਬ ਵਿਚਾਰਧਾਰਾ ਨੇ ਬਦੀ ਨੂੰ ਹਰਾਉਣ ਲਈ ਭਗਤੀ ਤੇ ਸ਼ਕਤੀ ਦਾ ਸਹਾਰਾ ਅਪਣਾਇਆ ਹੈ। ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸਹਾਦਤਾਂ ਮਾਤਾ ਗੁਜਰੀ ਜੀ, ਕੁਰਬਾਨੀ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ, ਤੇ ਪਿਛੋਕੜ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸ਼ਹੀਦੀ ਸਭ ਇਸੇ ਲੜੀ ਵਿੱਚ ਸਨ। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੁਸਟ ਵਿਚਾਰਧਾਰਾ ਦਾ ਮੁਦੱਈ ਸੀ। ਜਿਸ ਨੇ ਨਿਰਦੋਸ਼ ਸਿੱਖਾਂ ਦਾ ਝੂਠੇ ਮੁਕਾਬਲਿਆਂ ਵਿੱਚ ਘਾਣ ਕੀਤਾ ਭਾਈ ਬਲਵੰਤ ਸਿੰਘ ਰਾਜੇਆਣਾ ਨੇ ਬੇਅੰਤ ਸਿੰਘ ਕੇਸ ਵਿੱਚ ‘ਸਜ਼ਾ' ਭੁਗਤਣ ਲਈ ਸ਼ਹੀਦੀ ਦਾ ਜਾਮ ਪੀਣ ਦਾ ਰਾਹ ਚੁਣਿਆ ਹੈ, ਸਿੱਖ ਜਗਤ ਉਸ ਨੂੰ ਲੱਖ-ਲੱਖ ਵਧਾਈ ਦਿੰਦਾ ਹੈ। ਇੰਦਰਾ, ਨਹਿਰੂ ਤੇ ਬਾਦਲ ਪਰਿਵਾਰ ਮਾਇਆ ਤੇ ਚੌਧਰ ਦੇ ਭੁੱਖੇ ਹੋਣ ਕਰਕੇ ਬਦੀ ਨਾਲ ਖੜੇ ਹਨ ਇਸੇ ਕਰਕੇ ਇਨਾਂ ਇਤਿਹਾਸ ਵਿੱਚ ਮੂੰਹ ਕਾਲਾ ਕਰਵਾਇਆ ਹੈ। ਸਿੱਖ ਜਗਤ ਇੰਨਾਂ ਗਦਾਰਾਂ ਨੂੰ ਗੱਦੀਆਂ ਤੋਂ ਪਾਸੇ ਕਰਨ ਲਈ ਕਮਰ ਕੱਸੇ ਕਰਨ ਦੀ ਅਪੀਲ ਕਰਦਾ ਹੈ ਤਾਂ ਜੋ ਰਾਜੇਆਣਾ ਵਰਗੇ ਸੂਰਬੀਰ ਜੋਧਆਂ ਨੂੰ ਕੁਦਰਤ ਵੱਲੋਂ ਬਖਸ਼ਿਆ ਜੀਵਨ ਹਢਾਉਣ ਦਾ ਸਦਾ ਹੀ ਅਵਸਰ ਬਣਿਆਂ ਰਹੇ। ਦੋਵੇ ਜੱਥੇਬੰਦੀਆਂ ਨੂੰ ਕਿਹਾ ਕਿ ਚਪੜਚਿੜੀ ਦਾ ਸੰਦੇਸ਼ ਜਬਰ ਜੁਲਮ ਦੇ ਖਿਲਾਫ ਲੜਨ ਦਾ ਸੀ ਪਰ ਬਾਦਲਕਿਆ ਨੇ ਜੁਲਮ ਢਾਹੁਣ ਵਾਲੀ ਧਿਰ ਨਾਲ ਖੜ ਕੇ ਸਿੱਖ ਵਿਚਾਰਧਾਰਾ ਨਾਲ ਗਦਾਰੀ ਕੀਤੀ ਹੈ। ਬੰਦਾ ਸਿੰਘ ਬਹਾਦਰ ਨੇ ਜਮੀਨ ਹੱਲ ਵਾਹਕੇ ਨੂੰ ਦਿੱਤੀ ਸੀ ਪਰ ਬਾਦਲਕਿਆ ਨੇ ਕਿਸਾਨਾਂ ਪਾਸੋਂ ਗੋਬਿੰਦਪੁਰਾ ਵਿਖੇ ਜ਼ਮੀਨਾ ਖੋਹਣ ਦਾ ਕੰਮ ਕੀਤਾ ਹੈ। ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਅੱਤਵਾਦੀ ਕਰਾਰ ਦੇਣਾ, ਨੌਜਵਾਨਾਂ ਨੂੰ ਜੇਲਾਂ ਵਿੱਚ ਰੋਲਣਾ, ਸਾਕਾ ਨੀਲਾਤਾਰਾ ਸਮੇਂ ਧਰਮ ਯੁੱਧ ਮੋਰਚੇ ਨਾਲ ਗਦਾਰੀ, ਪਾਣੀਆਂ ਦੀ ਲੁੱਟ ਰੋਕਣ ਲਈ ਧਾਰਾ-5 ਰੱਦ ਕਰਨ ਤੋਂ ਭਜਣਾ, ਝੂਠੇ ਮੁਕਾਬਲੇ ਬਣਾਉਣ ਵਾਲਿਆਂ ਨੂੰ ਤਰੱਕੀਆਂ ਦੇਣੀਆਂ, 1 ਨਵੰਬਰ 2011 ਨੂੰ ਬਠਿੰਡਾ ਵਿਖੇ ਐਕਟਰਾ ਨੂੰ ਨਚਾਉਣਾ, ਦੋਵੇਂ ਹੱਥੀ ਮਾਇਆ ਲੁੱਟਣੀ, ਭਾਈ ਸੋਹਣਜੀਤ ਸਿੰਘ ਵਰਪਾਲ, ਭਾਈ ਕੁਲਵੰਤ ਸਿੰਘ ਵਰਪਾਲ ਦੇ ਪੁਲਿਸ ਹਿਰਾਸਤ ਵਿੱਚ ਕਤਲ ਸਭ ਮੂੰਹ ਕਾਲਖ ਬਾਦਲਕਿਆ ਨੇ ਖੱਟੀ ਹੈ। ਉਨਾਂ ਕਿਹਾ ਕਿ ਭਾਈ ਰਾਜੇਆਣਾ ਨੂੰ ਫਾਂਸੀ ਇੱਕ ਵਾਰ ਫਿਰ ਸੱਚ ਨੂੰ ਫਾਂਸੀ ਮੰਨੀ ਜਾਵੇਗੀ।ਸ਼ਰਮ ਦੀ ਗੱਲ ਹੈ ਕਿ ਦਿੱਲੀ ਕਤਲੇਆਮ ਕਰਨ ਵਾਲੇ ਤੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲਿਆਂ ਵਿੱਚੋਂ ਕਿਸੇ ਇੱਕ ਨੇ ਵੀ ਸੱਚ ਬੋਲਣ ਦੀ ਹਿੰਮਤ ਨਹੀ ਕੀਤੀ।ਜਥੇਬੰਦੀ ਨੇ ਭਾਰਤ ਵਿੱਚ ਫਾਂਸੀ ਦੀ ਸਜਾ ਖਤਮ ਕੀਤੇ ਜਾਣ ਦੀ ਮੰਗ ਕੀਤੀ।
    ਅੰਮ੍ਰਿਤਸਰ- ਸਾਬਕਾ ਕਾਂਗਰਸੀ ਮੁਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿਚ ਫਾਂਸੀ ਦੀ ਸਜ਼ਾ ਯਾਫਤਾ ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ ਨੂੰ ਸਵੇਰੇ 9 ਵਜੇ ਫਾਂਸੀ ਦੇਣ ਦੇ ਸੁਣਾਏ ਗਏ ਫੈਸਲੇ ਉਤੇ ਤਿਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਅਤੇ ਦਲ ਖ਼ਾਲਸਾ ਨੇ ਕਿਹਾ ਕਿ ਜੇਕਰ ਸਰਕਾਰ ਭਾਈ ਬਲਵੰਤ ਸਿੰਘ ਨੂੰ ਫਾਂਸੀ ਲਾਉਂਦੀ ਹੈ ਤਾਂ ਉਹ ਖ਼ਾਲਿਸਤਾਨ ਸੰਘਰਸ਼ ਦੇ ਇਕ ਹੋਰ ਸ਼ਹੀਦ ਹੋਣਗੇ। ਦਲ ਖਾਲਸਾ ਦੇ ਸੀਨੀਅਰ ਆਗੂ ਸਤਨਾਮ ਸਿੰਘ ਪਾਉਂਟਾ ਸਾਹਿਬ, ਬੁਲਾਰੇ ਕੰਵਰਪਾਲ ਸਿੰਘ ਅਤੇ ਪੰਚ ਪ੍ਰਧਾਨੀ ਦੇ ਹਰਪਾਲ ਸਿੰਘ ਚੀਮਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਕੁਲਬੀਰ ਸਿੰਘ ਬੜਾਪਿੰਡ ਨੇ ਭਾਈ ਰਾਜੋਆਣਾ ਦੇ ਖਾਲਿਸਤਾਨ ਸੰਘਰਸ਼ ਵਿਚ ਪਾਏ ਵਡਮੁਲੇ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਭਾਈ ਬਲਵੰਤ ਸਿੰਘ ਨੂੰ 31 ਮਾਰਚ ਨੂੰ ਫਾਂਸੀ ਉਤੇ ਚੜਾਇਆ ਜਾਂਦਾ ਹੈ ਤਾਂ ਉਨਾਂ ਦਾ ਨਾਂ ਵੀ ਖਾਲਸਤਾਨ ਦੀ ਜਦੋ-ਜਹਿਦ ਲਈ ‘ਸ਼ਹੀਦੀਆਂ‘ ਪਾਉਣ ਵਾਲੇ ਕੌਮੀ ਸੂਰਮਿਆਂ ਦੀ ਫੇਰਹਿਸਤ (ਸੂਚੀ) ਵਿਚ ਜੁੜ ਜਾਵੇਗਾ।
    ਉਹਨਾਂ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਫਾਂਸੀ ਲਾਉਣ ਤੋਂ ਬਾਅਦ ਨਿਕਲਣ ਵਾਲੇ ਨਤੀਜਿਆਂ ਲਈ ਕੇਂਦਰ ਅਤੇ ਸੂਬਾ ਸਰਕਾਰ ਪੂਰਨ ਰੂਪ ਵਿਚ ਜਿੰਮੇਵਾਰ ਹੋਣਗੇ। ਉਹਨਾਂ ਕਿਹਾ ਕਿ ਜੇਕਰ ਰਾਜ ਸਰਕਾਰ ਭਾਈ ਰਾਜੋਆਣਾ ਨੂੰ ਫਾਂਸੀ ਲਾਉਂਦੀ ਹੈ ਤਾਂ ਇਹ ਸ਼੍ਰੋਮਣੀ ਅਕਾਲੀ ਦਲ ਦੇ ਅਕਸ ਉਤੇ ਇਕ ਧਬਾ ਹੋਵੇਗਾ।
    ਉਹਨਾਂ ਭਾਰਤੀ ਇਨਸਾਫ ਪ੍ਰਣਾਲੀ ਉਤੇ ਟਿਪਣੀ ਕਰਦਿਆਂ ਕਿਹਾ ਕਿ ਅਜ ਨਾਨਕਸ਼ਾਹੀ ਸੰਮਤ 544 ਦਾ ਪਹਿਲਾ ਦਿਨ ਹੈ ਅਤੇ ਸਿਖ ਪੰਥ ਨੂੰ ਭਾਈ ਰਾਜੋਆਣਾ

    ਰਾਜੋਆਣਾ ਨੂੰ ਫਾਂਸੀ ਦੇ ਹੁਕਮਾਂ ਨੂੰ ਰੱਦ ਕਰਵਾਉਣ ਲਈ ਬਾਦਲ ਤੇ ਅਮਰਿੰਦਰ ਸੰਜ਼ੀਦਾ ਨਹੀ : ਮਾਨ

    ਚੰਡੀਗੜ, 14 ਮਾਰਚ (ਗੁਰਪ੍ਰੀਤ ਮਹਿਕ) : ‘‘ ਜਿਸ ਹਕੂਮਤ ਜਾ ਮੁਲਕ ਵਿਚ ਸਿੱਖਾਂ ਨਾਲ ਦੋਹਰੇ ਮਾਪਦੰਡ ਅਪਣਾਏ ਜਾਦੇ ਹੋਣ ਅਤੇ ਜਿਥੋ ਦਾ ਕਾਨੂੰਨ ਸਿੱਖ ਕੌਮ ਜਾਂ ਮੁਸਲਿਮ ਕੌਮ ਨਾਲ ਵਿਚਰਦੇ ਹੋਏ ਸਖ਼ਤ ਹੋ ਜਾਦਾ ਹੋਵੇ ਅਤੇ ਬਹੁਗਿਣਤੀ ਹਿੰਦੂ ਕੌਮ ਨਾਲ ਵਿਵਹਾਰ ਕਰਦੇ ਹੋਏ ਨਰਮ ਹੋ ਜਾਦਾ ਹੋਵੇ, ਅਜਿਹੇ ਮੁਲਕ ਜਾਂ ਹਕੂਮਤ ਨੂੰ ਆਪਣਾ ਕਿਸ ਤਰਾ ਕੋਈ ਕਹਿ ਸਕਦਾ ਹੈ ?

    ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋ ਸ. ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਸਜਾ ਸੁਣਾਏ ਜਾਣ ਉਤੇ ਤਿੱਖਾਂ ਪ੍ਰਤੀਕਰਮ ਜ਼ਾਹਿਰ ਕਰਦੇ ਹੋੇਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜੇਕਰ ਹਿੰਦੂਤਵ ਹਕੂਮਤ ਦੇ ਪ੍ਰਭਾਵ ਹੇਠ ਸੁਪਰੀਮ ਕੋਰਟ ਜਾਂ ਹਾਈ ਕੋਰਟਾਂ ਸਿੱਖ ਨੌਜ਼ਵਾਨਾ ਨੂੰ ਫਾਂਸੀ ਦੇ ਹੁਕਮ ਸੁਣਾ ਰਹੀਆ ਹਨ ਤਾਂ ਇਸ ਵਿਚ ਹਿੰਦੂਤਵੀਆਂ ਦੇ ਗੁਲਾਮ ਬਣੇ ਸ. ਪ੍ਰਕਾਸ ਸਿੰਘ ਬਾਦਲ ਅਤੇ ਸ. ਕੈਪਟਨ ਅਮਰਿੰਦਰ ਸਿੰਘ ਵਰਗੇ ਆਗੂ ਜਿੰਮੇਵਾਰ ਹਨ । ਜਿਨਾਂ ਨੇ ਜੇਲਾਂ ਵਿਚ ਬੰਦੀ ਸਿੱਖ ਨੌਜ਼ਵਾਨਾ ਨੂੰ ਰਿਹਾਅ ਕਰਵਾਉਣ ਲਈ ਕੋਈ ਸੰਜ਼ੀਦਾ ਉਦਮ ਨਹੀ ਕੀਤਾ । ਹੁਣ ਅਮਰਿੰਦਰ ਸਿੰਘ, ਜਿਸ ਨੂੰ ਲੋਕ ਵਧੀਆ ਸਿੱਖ ਕਹਿ ਰਹੇ ਹਨ, ਉਹ ਸ. ਰਾਜੋਆਣਾ ਤੇ ਸ. ਭੁੱਲਰ ਦੀਆਂ ਫਾਂਸੀਆਂ ਨੂੰ ਖ਼ਤਮ ਕਿਉ ਨਹੀ ਕਰਵਾਉਦੇ ? ਸ. ਬਾਦਲ ਕਹਿੰਦੇ ਰਹੇ ਹਨ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਨੂੰ ਖ਼ਤਮ ਕਰਵਾਉਣ ਲਈ ਪੰਜਾਬ ਅਸੈਬਲੀ ਵਿਚ ਮਤਾ ਪਾਉਣਗੇ, ਪਰ ਇਹ ਮਤਾ ਉਹਨਾਂ ਨੇ ਨਾ ਪਾਉਣਾ ਸੀ ਅਤੇ ਨਾ ਹੀ ਪਾਇਆ । ਇਸੇ ਤਰਾ ਕੈਪਟਨ ਅਮਰਿੰਦਰ ਸਿੰਘ ਜਿਨਾਂ ਦੀ ਪਾਰਟੀ ਸੈਟਰ ਵਿਚ ਹਕੂਮਤ ਕਰਦੀ ਹੈ ਅਤੇ ਆਪ ਵੀ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ, ਨੇ ਇਹਨਾਂ ਬੇਕਸੂਰ ਸਿੱਖ ਨੌਜ਼ਵਾਨਾਂ ਲਈ ਕੁਝ ਨਹੀ ਕੀਤਾ । ਇਹੀ ਵਜਾਹ ਹੈ ਕਿ ਅੱਜ ਇਥੋ ਦੀਆਂ ਅਦਾਲਤਾਂ ਵੱਲੋ ਸ. ਬਲਵੰਤ ਸਿੰਘ ਰਾਜੋਆਣਾ ਨੂੰ ਜ਼ਬਰੀ ਫਾਂਸੀ ਦੇ ਹੁਕਮ ਦਿੱਤੇ ਜਾਂ ਰਹੇ ਹਨ । ਜੇਕਰ ਇਥੋ ਦੀਆਂ ਅਦਾਲਤਾਂ ਅਜਿਹੇ ਅਮਲ ਕਰਦੀਆ ਹਨ ਤਾਂ ਪਾਕਿਸਤਾਨ ਵਿਚ ਬੰਦੀ ਸਰਬਜੀਤ ਨੂੰ ਵੀ ਪਾਕਿਸਤਾਨ ਹਕੂਮਤ ਫਾਂਸੀ ਦੇ ਸਕਦੀ ਹੈ । ਉਹਨਾਂ ਕਿਹਾ ਕਿ ਬਹੁਤ ਹੀ ਦੁੱਖ ਅਤੇ ਅਫ਼ਸੋਸ ਦੀ ਗੱਲ ਹੈ ਕਿ ਇਕ ਪੁਲਿਸ ਅਧਿਕਾਰੀ ਦੇ ਬਿਆਨਾਂ ਉਤੇ ਹੀ ਸ. ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇ ਹੁਕਮ ਸੁਣਾਏ ਗਏ ਹਨ । ਜਦੋ ਕਿ ਐਵੀਡੈਸ ਐਕਟ ਦੇ ਨਿਯਮ 25 ਪੁਲਿਸ ਅਧਿਕਾਰੀ ਦੇ ਬਿਆਨ ਨੂੰ ਬਿਲਕੁਲ ਪ੍ਰਵਾਨ ਨਹੀ ਕਰਦੀ ।

    ਦੂਸਰਾ ਸਿੱਖ ਕੌਮ ਇਹ ਵੀ ਸੋਚੇ ਕਿ ਉਹ ਅੱਜ ਕਿਥੇ ਖੜੀ ਹੈ ? ਕਿਉਕਿ ਉਹ ਹਿੰਦੂਤਵ ਸੋਚ ਵਾਲੀਆ ਜਮਾਤਾਂ ਭਾਜਪਾ, ਕਾਂਗਰਸ ਅਤੇ ਮਨਪ੍ਰੀਤ ਦੀ ਪੀਪਲਜ਼ ਪਾਰਟੀ ਵਰਗਿਆ ਨੂੰ ਵੋਟਾਂ ਪਾ ਦਿੰਦੀ ਹੈ । ਸ. ਮਾਨ ਨੇ ਕਿਹਾ ਕਿ ਸਾਨੂੰ ਐਮ ਪੀ ਜਾਂ ਐਮ ਐਲ ਏ ਬਣਨ ਦੀ ਕੋਈ ਲਾਲਸਾਂ ਨਹੀ, ਅਸੀ ਤਾਂ ਕੇਵਲ ਇਹ ਚਾਹੁੰਦੇ ਹਾਂ ਕਿ ਸਿੱਖ ਕੌਮ ਦੇ ਨੁਮਾਇੰਦੇ ਪਾਰਲੀਆਮੈਟ ਅਤੇ ਅਸ਼ੈਬਲੀ ਵਿਚ ਭੇਜਣੇ ਚਾਹੀਦੇ ਹਨ ਤਾਂ ਕਿ ਸਿੱਖ ਹੱਕਾ ਦੀ ਰਾਖੀ ਹੋ ਸਕੇ । ਉਹਨਾਂ ਕਿਹਾ ਕਿ ਪੰਜਾਬ, ਗੁਜਰਾਤ, ਕਸ਼ਮੀਰ, ਆਦਿ ਵਿਚ ਸਿੱਖ ਕੌਮ ਅਤੇ ਮੁਸਲਿਮ ਕੌਮ ਦੀ ਨਸ਼ਲਕੁਸੀ ਕਰਨ ਲਈ ਕਾਂਗਰਸ ਤੇ ਬੀਜੇਪੀ ਇਕ ਰੂਪ ਹੁੰਦੀਆਂ ਹਨ । ਫਿਰ ਇਹ ਦੋਵੇ ਕੌਮਾਂ ਇਹਨਾਂ ਹਿੰਦੂਤਵ ਸੋਚ ਵਾਲਿਆ ਨੂੰ ਖੰਦੇੜਨ ਲਈ ਆਪਣੀਆਂ ਕੌਮੀ ਜਿੰਮੇਵਾਰੀਆਂ ਕਿਉ ਨਹੀ ਨਿਭਾਉਦੀਆਂ ? ਸ. ਮਾਨ ਨੇ ਸਿੱਖ ਨੌਜ਼ਵਾਨਾਂ ਨੂੰ ਫਾਂਸੀਆਂ ਦੇਣ ਵਾਲੀਆ ਹਕੂਮਤਾਂ ਨੂੰ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਉਹ ਸਮਾਣੇ ਦੇ ਜਲਾਦਾਂ ਦੇ ਹਸ਼ਰ ਨੂੰ ਯਾਦ ਰੱਖਣ ਕਿਉਕਿ ਹੁਣ ਹਕੂਮਤਾਂ ਜ਼ਲਾਦਾਂ ਵਾਲੀ ਭੁਮਿਕਾਂ ਨਿਭਾ ਰਹੀਆ ਹਨ । ਉਹਨਾਂ ਬਾਦਲ ਵੱਲੋ ਦਿੱਤੇ ਉਸ ਬਿਆਨ ਜਿਸ ਵਿਚ ਸ. ਬਾਦਲ ਨੇ ਵਿਧਾਨ ਦੀ ਧਾਰਾ 25 ਨੂੰ ਸਾੜਨ ਦੀ ਆਪਣੇ ਤੋ ਹੋਈ ਕਾਰਵਾਈ ਨੂੰ ਬਜ਼ਰ ਗੁਸਤਾਖੀ ਕਿਹਾ ਹੈ, ਨੂੰ ਗੈਰ ਦਲੀਲ ਕਰਾਰ ਦਿੰਦੇ ਹੋਏ ਕਿਹਾ ਕਿ ਜੁਲਾਈ 2012 ਵਿਚ ਹਿੰਦ ਦੇ ਪਰੈਜੀਡੈਟ ਦੀ ਚੋਣ ਹੋਣੀ ਹੈ । ਇਸ ਲਈ ਹੀ ਸ. ਬਾਦਲ ਦੀ ਨਜ਼ਰ ਹੁਣ ਪਰੈਜੀਡੈਟ ਉਤੇ ਬਣਨ ਉਤੇ ਟਿੱਕੀ ਹੋਈ ਹੈ । ਇਸ ਕਰਕੇ ਹੀ ਸ. ਬਾਦਲ ਹਿੰਦੂਤਵ ਤਾਕਤਾਂ ਅੱਗੇ ਗੋਡੇ ਟੇਕ ਕੇ ਆਪਣੇ ਆਪ ਨੂੰ ਉਹਨਾਂ ਦਾ ਗੁਲਾਮ ਸਾਬਿਤ ਕਰਨ ਲਈ ਲੱਗੇ ਹੋਏ ਹਨ । ਇਹਨਾਂ ਸਾਰੇ ਉਪਰੋਕਤ ਮੁੱਦਿਆ ਉਤੇ ਵਿਚਾਰ ਕਰਨ ਲਈ 16 ਮਾਰਚ ਨੂੰ ਕਿਲਾਂ ਸ. ਹਰਨਾਮ ਸਿੰਘ ਵਿਖੇ ਸਵੇਰੇ 11:00 ਵਜੇ ਸ਼੍ਰੋਮਣੀ ਅਕਾਲੀ ਦਲ (ਅ) ਦੀ ਪਾਰਲੀਆਮੈਟ ਅਫੈਅਰਸ ਕਮੇਟੀ ਦੀ ਹੰਗਾਮੀ ਮੀਟਿੰਗ ਰੱਖੀ ਗਈ ਹੈ, ਜਿਸ ਵਿਚ ਅਗਲੀ ਰਣਨਿਤੀ ਤਹਿ ਕੀਤੀ ਜਾਵੇਗੀ । 

    ਪੰਜੋਲੀ ਨੂੰ ਭਾਈ ਰਾਜੋਆਣਾ ਨੂੰ ਨਾ ਮਿਲਣ ਦਿੱਤਾ ਗਿਆ

    ਚੰਡੀਗੜ, 14 ਮਾਰਚ (ਗੁਰਪ੍ਰੀਤ ਮਹਿਕ ) : ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸ: ਕਰਨੈਲ ਸਿੰਘ ਪੰਜੋਲੀ ਨੂੰ ਅੱਜ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਨਾ ਮਿਲਣ ਦਿੱਤਾ ਗਿਆ। ਇਸ ਪੱਤਰਕਾਰ ਨਾਲ ਗੱਲਬਾਤ ਦੌਰਾਨ ਉਨਾਂ ਕਿਹਾ ਕਿ ਉਨਾ ਅੱਜ ਕਾਫੀ ਕੋਸ਼ਿਸ਼ ਕੀਤੀ ਕਿ ਭਾਈ ਰਾਜੋਆਣਾ ਨਾਲ ਮੁਲਾਕਾਤ ਕੀਤੀ ਜਾ ਸਕ ਪਰ ਇਹ ਸੰਭਵ ਨਹੀਂ ਹੋ ਸਕਿਆ। ਉਨਾਂ ਕਿਹਾ ਕਿ ਜੇਲ ਅਧਿਕਾਰੀਆਂ ਨੇ ਉਨਾਂ ਨੂੰ ਇਹ ਕਹਿ ਕੇ ਭਾਈ ਰਾਜੋਆਣਾ ਨਾਲ ਮਲਵਾਉਣ ਤੋ ਇਨਕਾਰ ਕਰ ਦਿੱਤਾ ਕਿ ਭਾਈ ਰਾਜੋਆਣਾ ਨੂੰ ਉਨਾਂ ਦੇ ਪਰਿਵਾਰਕ ਮੈਂਬਰਾਂ ਤੋ ਬਿਨਾਂ ਹੋਰ ਕੋਈ ਮਿਲ ਨਹੀਂ ਸਕਦਾ।
    ਜਿਕਰਯੌਗ ਹੈ ਕਿ ਭਾਈ ਰਾਜੋਆਣਾ ਨੂੰ 31 ਮਾਰਚ ਨੂੰ ਫਾਂਸੀ ਦੇਣ ਦਾ ਫੈਸਲਾ ਹੋਇਆ ਹੈ। ਇਸ ਫੈਸਲੇ ਕਾਰਨ ਸਿੱਖ ਕੌਮ ਵਿਚ ਨਾਮੋਸ਼ੀ ਹੈ। ਇਕ ਪਾਸੇ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਵੱਲੋ ਆਪਣੀ ਜਿੱਤ ਦੀ ਖੁਸ਼ੀ ਮਨਾਈ ਜਾ ਰਹੀ ਹੈ, ਦੂਜੇ ਪਾਸੇ ਅਦਾਲਤ ਨੇ 31 ਮਾਰਚ ਨੂੰ ਭਾਈ ਰਾਜੋਆਣਾ ਨੂੰ ਫਾਂਸੀ ਦੇਣ ਦੀ ਗੱਲ ਆਖ ਦਿੱਤੀ ਹੈ।
    ਭਾਈ ਰਾਜੋਆਣਾ ਦੀ ਦਲੇਰੀ ਦੀ ਚਰਚਾ ਪੂਰੇ ਪੰਜਾਬ ਹੋ ਰਹੀ ਹੈ, ਕਿਉਂਕਿ ਉਨਾਂ ਨੂੰ ਜਦੋ ਫਾਂਸੀ ਦੀ ਸਜਾ ਸੁਣਾਈ ਗਈ ਤਾਂ ਉਨਾਂ ਸਪਸ਼ਟ ਕਹਿ ਦਿੱਤਾ ਕਿ ਉਹ ਇਸ ਫੈਸਲੇ ਵਿਰੁੱਧ ਅਪੀਲ ਨਹੀਂ ਕਰਨਗੇ। ਭਾਈ ਰਾਜੋਆਣਾ ਵੱਲੋ ਅਪੀਲ ਨਾ ਕਰਨ ਦੇ ਫੈਸਲੇ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਨਾਂ ਨੂੰ ਅਦਾਲਤਾਂ ਦੇ ਇਨਸਾਫ ਦੇਣ ਤੇ ਭਰੋਸਾ ਨਹੀਂ ਹੈ।
    ਪਟਿਆਲਾ ਜੇਲ ਵਿਚ ਨਜਰਬੰਦੀ ਦੌਰਾਨ ਵੀ ਭਾਈ ਰਾਜੋਆਣਾ ਦੀਆਂ ਚਿੱਠੀਆਂ ਅਖਬਾਰਾਂ ਵਿਚ ਪ੍ਰਕਾਸ਼ਿਤ ਹੋ ਰਹੀਆਂ ਹਨ।

    ਬਾਦਲ ਨੇ ਸੁਮੇਧ ਸੈਣੀ ਨੂੰ ਪੰਜਾਬ ਦਾ ਪੁਲਿਸ ਮੁਖੀ ਲਗਾਇਆ

    ਚੰਡੀਗੜ, 14 ਮਾਰਚ (ਗੁਰਪ੍ਰੀਤ ਮਹਿਕ ) : ਪੰਜਾਬ ਸਰਕਾਰ ਨੇ 1978 ਬੈਚ ਦੇ ਪੰਜਾਬ ਕੇਡਰ ਦੇ ਆਈ ਏ ਐਸ ਅਧਿਕਾਰੀ ਰਾਕੇਸ਼ ਸਿੰਘ ਨੂੰ ਨਵਾਂ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਸਰਕਾਰ ਅਨੁਸਾਰ ਰਾਕੇਸ਼ ਸਿੰਘ ਇਕ ਈਮਾਨਦਾਰ ਅਫਸਰ ਹਨ ਜੋਕਿ ਸਰਕਾਰ ਦੀਆਂ ਲੋਕ ਪੱਖੀ ਯੌਜਨਾਵਾ ਕੁਸ਼ਲ ਢੰਗ ਨਾਲ ਲਾਗੂ ਕਰਨਗੇ। ਰਾਕੇਸ਼ ਸਿੰਘ ਡਿਪਟੀ ਕਮਿਸ਼ਨਰ ਫਿਰੋਜਪੁਰ, ਐਮ ਡੀ ਸਿਟਕੋ, ਯੂਟੀ ਚੰਡੀਗੜ ਅਤੇ ਵਿੱਤ ਅਤੇ ਗ੍ਰਹਿ ਸਕੱਤਰ, ਸਕੱਤਰ ਹਾਊਸਿੰਗ, ਪੰਜਾਬ, ਪ੍ਰਮੁੱਖ ਸਕੱਤਰ ਮੈਡੀਕਲ ਐਜੂਕੇਸ਼ਨ ਦੇ ਅਹੁਦੇ ਤੇ ਕੰਮ ਕੀਤਾ। ਮੌਜੂਦਾ ਸਮੇੀ ਉਹ ਕੇਂਦਰੀ ਵਿੱਤ ਵਿਭਾਗ ਵਿਚ ਐਡੀਸ਼ਨਲ ਸਕੱਤਰ ਹਨ। ਪੰਜਾਬ ਦੇ ਮੋਜੂਦਾ ਮੁੱਖ ਸਕੱਤਰ ਐਸ ਸੀ ਅਗਰਵਾਲ ਜੋਕਿ ਆਪਣੇ ਅਹੁਦੇ ਤੋ ਸੇਵਾਮੁਕਤ ਹੋਣ ਵਾਲੇ ਹਨ, ਨੂੰ ਸਰਕਾਰ ਨੇ ਪਹਿਲਾਂ ਹੀ ਰਾਇਟ ਟੂ ਸਰਵਿਸ ਕਮਿਸ਼ਨ ਦਾ ਚੀਫ ਕਮਿਸ਼ਨਰ ਨਿਯੁਕਤ ਕੀਤਾ ਹੋਇਆ ਹੈ।
    ਪੰਜਾਬ ਸਰਕਾਰ ਨੇ 1982 ਬੈਚ ਦੇ ਆਈ ਪੀ ਐਸ ਅਧਿਕਾਰੀ ਸੁਮੇਧ ਸਿੰਘ ਸੈਣੀ ਨੂੰ ਅਨਿਲ ਕੋਸ਼ਿਕ ਦੀ ਜਗਾ ਅਗਲਾ ਪੁਲਿਸ ਮੁੱਖੀ ਲਗਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਸਰਕਾਰ ਅਨੁਸਾਰ ਸੈਣੀ ਇਕ ਇਮਾਨਦਾਰ, ਅਨੁਸ਼ਾਸ਼ਨੀ ਅਧਿਕਾਰੀ ਹਨ ਜਿਨਾ ਨੇ ਬਠਿੰਡਾ, ਹੁਸ਼ਿਆਰਪੁਰ, ਲੁਧਿਆਣਾ ਅਤੇ ਚੰਡੀਗੜ ਵਿਖੇ ਐਸ ਐਸ ਪੀ ਦੇ ਅਹੁਦੇ ਤੇ ਕੰਮ ਕੀਤਾ ਹੈ। ਸੈਣੀ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੇ ਨੇੜੇ ਸਮਝੇ ਜਾਂਦੇ ਹਨ। ਪੰਜਾਬ ਸਰਕਾਰ ਅਨੁਸਾਰ ਸੈਣੀ ਦੀ ਨਿਯੁਕਤੀ ਜੁਰਮ ਤੇ ਕਾਬੂ ਪਾਉਣ ਲਈ ਅਤੇ ਨਜਾਇਜ ਨਸ਼ਿਆਂ ਦੇ ਵਪਾਰ ਨੂੰ ਰੋਕਣ ਲਈ ਕੀਤੀ ਗਈ ਹੈ। ਜਿਕਰਯੌਗ ਹੈ ਕਿ ਅਨਿਲ ਕੋਸ਼ਿਕ ਅਤੇ ਜੇਲ ਦੇ ਡੀ ਜੀ ਪੀ ਸ਼ਸ਼ੀਕਾਂਤ ਦੇ ਸੰਬੰਧਾ ਵਿਚ ਕੁੜਤਨ ਖੁਲ ਕੇ ਸਾਮਣੇ ਆਈ ਸੀ। ਸ਼ਸ਼ੀਕਾਤ ਨੇ ਕਿਹਾ ਸੀ ਕਿ ਪੰਜਾਬ ਦੀਆਂ ਜੇਲਾਂ ਵਿਚ ਨਸ਼ਿਆ ਦਾ ਵਪਾਰ ਹੋ ਰਿਹਾ ਹੈ। ਭਾਵੇਂ ਕਿ ਸਰਕਾਰ ਨੇ ਸੈਣੀ ਨੂੰ ਇਕ ਕਾਬਲ ਅਤੇ ਈਮਾਨਦਾਰ ਅਫਸਰ ਦੱਸਿਆ ਹੈ ਪਰ ਕਈ ਸਿੱਖ ਜਥੇਬੰਦੀਆਂ ਉਨਾਂ ਦਾ ਵਿਰੋਧ ਕਰਦੀਆਂ ਆ ਰਹੀਆਂ ਹਨ।
    ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਵੱਲੋਂ ਇੰਜ. ਤਰਨਜੀਤ ਸਿੰਘ
    ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

    ਚੰਡੀਗੜ, 14 ਮਾਰਚ (ਗੁਰਪ੍ਰੀਤ ਮਹਿਕ) : ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪੰਜਾਬੀ ਜਾਗਰਣ ਅਖ਼ਬਾਰ ਦੇ ਸੰਪਾਦਕ ਸ. ਸ਼ਿੰਗਾਰਾ ਸਿੰਘ ਭੁੱਲਰ ਦੇ ਜਵਾਈ ਇੰਜ. ਤਰਨਜੀਤ ਸਿੰਘ (42) ਦੀ ਹੋਈ ਬੇਵਕਤੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇੰਜ. ਤਰਨਜੀਤ ਸਿੰਘ 23 ਜਨਵਰੀ ਨੂੰ ਹੋਏ ਇਕ ਸੜਕ ਹਾਦਸੇ 'ਚ ਗੰਭੀਰ ਜ਼ਖ਼ਮੀ ਹੋ ਗਏ ਸਨ ਅਤੇ ਪੀ.ਜੀ.ਆਈ. ਵਿਖੇ ਜੇਰੇ ਇਲਾਜ ਸਨ। ਉਨਾਂ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ।

    ਭਾਈ ਰਾਜੋਆਣਾ ਦੀ ਫਾਂਸੀ ‘‘ਸਿੱਖ ਹੋਮਲੈਂਡ’’ ਦੀ ਸਥਾਪਨਾ ਦੀ ਨੀਂਹ ਨੂੰ ਕੰਰਰੀਟ ਪਾ ਕੇ ਪੱਕਾ ਕਰ ਦੇਵੇਗੀ --ਸਿਰਸਾ




    ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ ਨੂੰ ਦਿੱਤੀ ਜਾਵੇਗੀ ਫਾਂਸੀ
    ਇਸ ਦਿਨ ਨੂੰ ਬੇਸਬਰੀ ਨਾਲ ਉਡੀਕਦਾ ਸੀ:ਭਾਈ ਰਾਜੋਆਣਾਫਾਂਸੀ ਲਾਉਣ ਸਬੰਧੀ ਅਦਾਲਤ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਬਾਰੇ ਸੁਣ ਕੇ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਰਤਾ ਵੀ ਨਹੀਂ ਘਬਰਾਏ , ਬਲਕਿ ਅਜਿਹਾ ਸੁਣ ਕੇ ਉਨ੍ਹਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ। ਜੇਲ੍ਹ ਅਧਿਕਾਰੀਆਂ ਨੇ ਜਦੋਂ ਉਸ ਨੂੰ ਦੱਸਿਆ ਕਿ ਉਸ ਦੇ ਫਾਂਸੀ ਦੇ ਹੁਕਮ ਆ ਗਏ ਹਨ, ਤਾਂ ਉਨ੍ਹਾਂ ਕਿਹਾ ਕਿ ਉਹ ਤਾਂ ਏਸ ਦਿਨ ਨੂੰ ਬੇਸਬਰੀ ਨਾਲ ਉਡੀਕਦੇ ਆ ਰਹੇ ਨੇ।





    ਅੰਮ੍ਰਿਤਸਰ14 ਮਾਰਚ (ਜਸਬੀਰ ਸਿੰਘ) ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਭਾਈ ਬਲਵੰਤ ਸਿੰਘ ਰਾਜੇਆਣਾ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ ਬਾਰੇ ਕਿਹਾ ਹੈ ਕਿ ਨੇਕੀ ਬਦੀ ਦਾ ਯੁੱਧ ਸਦੀਆਂ ਪੁਰਾਣਾ ਹੈ, ਗੁਰੂ ਨਾਨਕ ਸਾਹਿਬ ਵਿਚਾਰਧਾਰਾ ਨੇ ਬਦੀ ਨੂੰ ਹਰਾਉਣ ਲਈ ਭਗਤੀ ਤੇ ਸ਼ਕਤੀ ਦਾ ਸਹਾਰਾ ਅਪਣਾਇਆ ਹੈ। ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸ਼ਹਾਦਤਾਂ ਮਾਤਾ ਗੁਜਰੀ ਜੀ, ਕੁਰਬਾਨੀ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ, ਤੇ ਪਿਛੋਕੜ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸ਼ਹੀਦੀ ਸਭ ਇਸੇ ਲੜੀ ਵਿੱਚ ਸਨ।
    ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੁਸ਼ਟ ਵਿਚਾਰਧਾਰਾ ਦਾ ਮੁਦੱਈ ਸੀ। ਜਿਸ ਨੇ ਨਿਰਦੋਸ਼ ਸਿੱਖਾਂ ਦਾ ਝੂਠੇ ਮੁਕਾਬਲਿਆਂ ਵਿੱਚ ਘਾਣ ਕੀਤਾ ਭਾਈ ਬਲਵੰਤ ਸਿੰਘ ਰਾਜੇਆਣਾ ਨੇ ਬੇਅੰਤ ਸਿੰਘ ਕੇਸ ਵਿੱਚ ‘ਸਜ਼ਾ' ਭੁਗਤਣ ਲਈ ਸ਼ਹੀਦੀ ਦਾ ਜਾਮ ਪੀਣ ਦਾ ਰਾਹ ਚੁਣਿਆ ਹੈ, ਸਿੱਖ ਜਗਤ ਉਸ ਨੂੰ ਲੱਖ-ਲੱਖ ਵਧਾਈ ਦਿੰਦਾ ਹੈ। ਇੰਦਰਾ, ਨਹਿਰੂ ਤੇ ਬਾਦਲ ਪਰਿਵਾਰ ਮਾਇਆ ਤੇ ਚੌਧਰ ਦੇ ਭੁੱਖੇ ਹੋਣ ਕਰਕੇ ਬਦੀ ਨਾਲ ਖੜੇ ਹਨ ਇਸੇ ਕਰਕੇ ਇਨਾਂ ਇਤਿਹਾਸ ਵਿੱਚ ਮੂੰਹ ਕਾਲਾ ਕਰਵਾਇਆ ਹੈ ਅਤੇੋ ਦੁਨੀਆ ਦੇ ਇਤਿਹਾਸ ਦੇ ਪੰਨਿਆ ‘ਤੇ ਇਹਨਾਂ ਦਾ ਨਾਮ ਕਾਲੇ ਅੱਖਰਾਂ ਵਿੱਚ ਲਿਖਿਆ ਜਾਣਾ ਯਕੀਨੀ ਹੈ। ਸਿੱਖ ਜਗਤ ਇੰਨਾਂ ਗਦਾਰਾਂ ਨੂੰ ਗੱਦੀਆਂ ਤੋਂ ਪਾਸੇ ਕਰਨ ਲਈ ਕਮਰ ਕੱਸੇ ਕਰਨ ਦੀ ਅਪੀਲ ਕਰਦਾ ਹੈ ਤਾਂ ਜੋ ਰਾਜੇਆਣਾ ਵਰਗੇ ਸੂਰਬੀਰ ਜੋਧਿਆਂ ਨੂੰ ਕੁਦਰਤ ਵੱਲੋਂ ਬਖਸ਼ਿਆ ਜੀਵਨ ਹੰਢਾਉਣ ਦਾ ਸਦਾ ਹੀ ਅਵਸਰ ਬਣਿਆਂ ਰਹੇ। ਦੋਵੇ ਜੱਥੇਬੰਦੀਆਂ ਨੇ ਕਿਹਾ ਕਿ ਚਪੜਚਿੜੀ ਦਾ ਸੰਦੇਸ਼ ਜਬਰ ਜੁਲਮ ਦੇ ਖਿਲਾਫ ਲੜਨ ਦਾ ਸੀ ਪਰ ਬਾਦਲਕਿਆ ਨੇ ਜੁਲਮ ਢਾਹੁਣ ਵਾਲੀ ਧਿਰ ਨਾਲ ਖੜ ਕੇ ਸਿੱਖ ਵਿਚਾਰਧਾਰਾ ਨਾਲ ਗਦਾਰੀ ਕੀਤੀ ਹੈ। ਬੰਦਾ ਸਿੰਘ ਬਹਾਦਰ ਨੇ ਜ਼ਮੀਨ ਹੱਲ ਵਾਹ ਕੇ ਨੂੰ ਦਿੱਤੀ ਸੀ ਪਰ ਬਾਦਲਕਿਆ ਨੇ ਕਿਸਾਨਾਂ ਪਾਸੋਂ ਗੋਬਿੰਦਪੁਰਾ ਵਿਖੇ ਜ਼ਮੀਨਾ ਖੋਹਣ ਦਾ ਕਾਰਜ ਕੀਤਾ ਹੈ ਉਹ ਵੀ ਇਤਿਹਾਸਕਾਰਾਂ ਤੇ ਵਿਦਵਾਨਾਂ ਤੋ¤ੰ ਛੁੱਪਿਆ ਨਹੀ ਹੈ। ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਅੱਤਵਾਦੀ ਕਰਾਰ ਦੇਣਾ, ਨੌਜਵਾਨਾਂ ਨੂੰ ਜੇਲਾਂ ਵਿੱਚ ਰੋਲਣਾ, ਸਾਕਾ ਨੀਲਾ ਤਾਰਾ ਸਮੇਂ ਧਰਮ ਯੁੱਧ ਮੋਰਚੇ ਨਾਲ ਗਦਾਰੀ, ਪਾਣੀਆਂ ਦੀ ਲੁੱਟ ਰੋਕਣ ਲਈ ਧਾਰਾ-5 ਰੱਦ ਕਰਨ ਤੋਂ ਭੱਜਣਾ, ਝੂਠੇ ਮੁਕਾਬਲੇ ਬਣਾਉਣ ਵਾਲਿਆਂ ਨੂੰ ਤਰੱਕੀਆਂ ਦੇਣੀਆਂ, 1 ਨਵੰਬਰ 2011 ਨੂੰ ਬਠਿੰਡਾ ਵਿਖੇ ਐਕਟਰ ਤੇ ਐਕਟਰਾਸਾ ਨੂੰ ਨਚਾਉਣਾ, ਦੋਵੇਂ ਹੱਥੀ ਮਾਇਆ ਲੁੱਟਣੀ, ਭਾਈ ਸੋਹਣਜੀਤ ਸਿੰਘ ਵਰਪਾਲ, ਭਾਈ ਕੁਲਵੰਤ ਸਿੰਘ ਵਰਪਾਲ ਦੇ ਪੁਲਿਸ ਹਿਰਾਸਤ ਵਿੱਚ ਹੋਏ ਕਤਲਾਂ ਨੇ ਬਾਦਲਕਿਆ ਦੇ ਸਭ ਮੂੰਹ ‘ਤੇ ਕਾਲਖ ਦਾ ਹੀ ਟਿੱਕਾ ਲਗਾਇਆ ਹੈ। ਉਨਾਂ ਕਿਹਾ ਕਿ ਭਾਈ ਰਾਜੋਆਣਾ ਨੂੰ ਫਾਂਸੀ ਇੱਕ ਵਾਰ ਫਿਰ ਸੱਚ ਨੂੰ ਫਾਂਸੀ ਮੰਨੀ ਜਾਵੇਗੀ। ਸ਼ਰਮ ਦੀ ਗੱਲ ਹੈ ਕਿ ਦਿੱਲੀ ਕਤਲੇਆਮ ਕਰਨ ਵਾਲੇ ਤੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲਿਆਂ ਵਿੱਚੋਂ ਕਿਸੇ ਇੱਕ ਨੇ ਵੀ ਸੱਚ ਬੋਲਣ ਦੀ ਹਿੰਮਤ ਨਹੀ ਕੀਤੀ। ਦੋਹਾਂ ਜਥੇਬੰਦੀਆਂ ਨੇ ਭਾਰਤ ਵਿੱਚੋਂ ਫਾਂਸੀ ਦੀ ਸਜ਼ਾ ਨੂੰ ਖਤਮ ਕੀਤੇ ਜਾਣ ਦੀ ਮੰਗ ਕਰਦਿਆ ਕਿਹਾ ਕਿ ਦੁਨੀਆ ਦੇ ਬਹੁਤ ਸਾਰੇ ਦੇਸਾਂ ਵਿੱਚੋਂ ਫਾਂਸੀ ਦੀਸ ਸਜਾ ਖਤਮ ਹੋ ਚੁੱਕੀ ਹੈ ਅਤੇ ਭਾਰਤ ਵਰਗੇ ਦੁਨੀਆ ਦੇ ਲੋਕਤੰਤਰ ਦੀ ਪਹਿਲੀ ਕਤਾਰ ਵਿੱਚ ਪਹਿਲੇ ਨੰਬਰ ਤੇ ਮੰਨੇ ਜਾਂਦੇ ਦੇਸ ਵਿੱਚੋਂ ਵੀ ਫਾਂਸੀ ਦੀ ਸਜ਼ਾ ਬਿਨਾਂ ਕਿਸੇ ਦੇਰੀ ਤੋ ਖਤਮ ਕੀਤੀ ਜਾਵੇ।
    ਇਸੇ ਤਰਾ ਸਰੋਮਣੀ ਅਕਾਲੀ ਦਲ ਪੰਚ ਪਰਧਾਨੀ ਦੇ ਵਿਸ਼ੇਸ਼ ਸਕੱਤਰ ਸ੍ਰੀ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਇੱਕ ਪਾਸੇ ਤਾਂ ਸਿੱਖਾਂ ਨੂੰ ਨਵੰਬਰ 1984 ਵਿੱਚ ਗੰਨਿਆ ਦੀਆ ਗਲੇਰੀਆ ਵਾਂਗ ਵੱਢਣ ਟੁੱਕਣ ਵਾਲੇ ਕਿਸ਼ੋਰੀ ਲਾਲ ਨੂੰ ਦਿੱਲੀ ਸਰਕਾਰ ਰਿਹਾਅ ਕਰਕੇ ਉਸ ਦੇ ਨਵਾਂ ਜੀਵਨ ਸ਼ੁਰੂ ਕਰਨ ਦੀ ਬਾਤ ਪਾ ਰਹੀ ਹੈ ਜਦ ਕਿ ਦੂਸਰੇ ਪਾਸੇ ਭਾਈ ਬਲਵੰਤ ਸਿੰਘ ਰਾਜੇਆਣਾ ਜਿਸ ਨੇ ਭਾਵਨਾ ਦੇ ਵਹਿਣ ਵਿੱਚ ਆ ਕੇ ਬੇਅੰਤ ਸਿੰਘ ਦੇ ਕਤਲ ਕਾਂਡ ਵਿੱਚ ਸ਼ਮੂਲੀਅਤ ਕੀਤੀ ਸੀ, ਨੂੰ 31ਮਾਰਚ ਨੂੰ ਫਾਂਸੀ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕੇਂਦਰੀ ਤੇ ਸੂਬਾ ਸਰਕਾਰ ਦੀ ਖੋਟੀ ਨੀਅਤ ਸਾਹਮਣੇ ਨਜ਼ਰ ਆ ਰਹੀ ਹੈ ਅਤੇ ਸਰਕਾਰਾਂ ਦੀ ਇਹ ਦੋਗਲੀ ਨੀਤੀ ਸਾਬਤ ਕਰਦੀ ਹੈ ਕਿ ਭਾਰਤ ਵਿੱਚ ਘੱਟ ਗਿਣਤੀਆ ਨਾਲ ਉਨਾ ਚਿਰ ਬੇਇਨਸਾਫੀਆ ਹੁੰਦੀਆ ਹੀ ਰਹਿਣਗੀਆ ਜਿੰਨਾ ਚਿਰ ਤੱਕ ਸਿੱਖ ਆਪਣਾ ਕੋਈ ਵੱਖਰਾ ਹੋਮਲੈਂਡ ਨਹੀ ਬਣਾ ਲੈਦੇ। ਉਹਨਾਂ ਕਿਹਾ ਕਿ ਜੇਕਰ ਸਿੱਖ ਆਪਣੇ ਵੱਖਰੇ ਹੋਮਲੈਂਡ ਦੀ ਗੱਲ ਕਰਦੇ ਹਨ ਤਾਂ ਵੀ ਸਿੱਖਾਂ ਨੂੰ ਅੱਤਵਾਦੀ ਤੇ ਵੱਖਵਾਦੀ ਕਹਿ ਕੇ ਝੂਠੇ ਪੁਲੀਸ ਮੁਕਾਬਲੇ ਬਣਾ ਕੇ ਮਾਰਿਆ ਜਾਂਦਾ ਹੈ ਜੋ ਜਿਥੇ ਕੌਂਮਾਤਰੀ ਪੱਧਰ ਦੇ ਕਨੂੰਨਾਂ ਦੀ ਵੀ ਉਲੰਘਣਾ ਹੈ ਉਥੇ ਭਾਰਤੀ ਸੰਵਿਧਾਨ ਵਿੱਚ ਹਰੇਕ ਨਾਗਰਿਕ ਨੂੰ ਮਿਲੇ ਬੋਲਣ ਦੇ ਅਧਿਕਾਰ ਦੇ ਵਿਰੁੱਧ ਵੀ ਹੈ। ਉਹਨਾਂ ਕਿਹਾ ਕਿ ਸਿੱਖਾਂ ਨੂੰ ਆਪਣੀ ਅਜ਼ਾਦੀ ਬਾਰੇ ਜਰੂਰ ਸੋਚਣਾ ਪਵੇਗਾ ਨਹੀ ਤਾਂ ਪਤਾ ਨਹੀ ਭਾਈ ਬਲਵੰਤ ਸਿੰਘ ਰਾਜੋਆਣਾ ਵਾਂਗ ਹੋਰ ਕਈ ਸਿੱਖ ਨੌਜਵਾਨ ਫਾਂਸੀਆ ‘ਤੇ ਇੰਜ ਹੀ ਚੜਦੇ ਰਹਿਣਗੇ। ਉਹਨਾਂ ਕੌਂਮਾਤਰੀ ਪੱਧਰ ਤੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਭਾਈ ਰਾਜੋਆਣਾ ਨੂੰ ਫਾਂਸੀ ਤੋਂ ਬਚਾਉਣ ਲਈ ਜਿਥੇ ਵੀ ਸਿੱਖ ਬੈਠੇ ਹਨ ਆਪਣੇ ਆਪਣੇ ਦੇਸ ਦੀ ਸਰਕਾਰ ਤੋ ਫਾਂਸੀ ਦੀ ਸਜ਼ਾ ਨੂੰ ਖਤਮ ਕਰਨ ਲਈ ਦਬਾ ਪਵਾਉਣ ਤਾਂ ਕਿ ਭਾਈ ਰਾਜੋਆਣਾ ਦੀ ਫਾਂਸੀ ਤੇ ਰੋਕ ਲਗਾਈ ਜਾ ਸਕੇ।
    ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ ਨੂੰ ਦਿੱਤੀ ਜਾਵੇਗੀ ਫਾਂਸੀ
    ਪਟਿਆਲਾ, - ਬਲਵੰਤ ਸਿੰਘ ਰਾਜੋਆਣਾ ਜੋ ਬਹੁ ਚਰਚਿੱਤ ਬੇਅੰਤ ਸਿੰਘ ਕਤਲ ਕਾਂਡ ਮਾਮਲੇ 'ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਨਜ਼ਰਬੰਦ ਹਨ, ਨੂੰ 31 ਮਾਰਚ ਨੂੰ ਫਾਂਸੀ ਦਿੱਤੀ ਜਾਵੇਗੀ। ਮਾਣਯੋਗ ਹਾਈਕੋਰਟ ਵੱਲੋਂ ਇਸ ਮਾਮਲੇ ‘ਚ ਫਾਂਸੀ ਦੀ ਸਾਰੀ ਕਾਰਵਾਈ ਪੂਰੀ ਕਰਨ ਲਈ ਕੇਂਦਰੀ ਜੇਲ੍ਹ ਪਟਿਆਲਾ ਦੇ ਪ੍ਰਸ਼ਾਸ਼ਨ ਨੂੰ ਇਸ ਸਬੰਧੀ ਪੁਖਤਾ ਜਾਣਕਾਰੀ ਭੇਜਣ ਦੀ ਵੀ ਖਬਰ ਹੈ, ਇਥੇ ਪ੍ਰਾਪਤ ਸਮਾਚਾਰ ਅਨੁਸਾਰ ਕੇਂਦਰੀ ਜੇਲ੍ਹ ਪਟਿਆਲਾ 'ਚ ਸੁਰੱਖਿਆ ਦੇ ਪ੍ਰਬੰਧ ਵੀ ਕਥਿਤ ਰੂਪ ਵਿੱਚ ਕਾਫੀ ਸਖਤ ਕਰ ਦਿੱਤੇ ਹਨ। ਯਾਦ ਰਹੇ ਕਿ 31 ਅਗੱਸਤ 1995 ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਚੰਡੀਗੜ੍ਹ ਦੇ ਸੈਕਟਰੀਏਟ 'ਚ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ 'ਚ ਅਨੇਕਾਂ ਅਫਸਰਾਂ ਅਤੇ ਮੁਲਾਜ਼ਮਾਂ ਸਮੇਤ ਮਾਰੇ ਗਏ ਸਨ। ਸਰਕਾਰੀ ਏਜੰਸੀਆਂ ਵਲੋਂ ਡੂੰਘੀ ਜਾਂਚ-ਪੜ੍ਹਤਾਲ ਤੋਂ ਬਾਅਦ ਜਗਤਾਰ ਸਿੰਘ ਹਵਾਰਾ ਅਤੇ ਉਸ ਵੇਲੇ ਪੰਜਾਬ ਪੁਲਿਸ 'ਚ ਮੁਲਾਜ਼ਮ ਬਲਵੰਤ ਸਿੰਘ ਰਾਜੋਆਣਾ ਸਮੇਤ ਕਈ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਵੱਖ-ਵੱਖ ਪੜ੍ਹਾਵਾਂ 'ਚੋਂ ਨਿਕਲਣ ਤੋਂ ਬਾਅਦ 2009 ਵਿੱਚ ਅਦਾਲਤ ਨੇ ਜਗਤਾਰ ਸਿੰਘ ਹਵਾਰਾ ਅਤੇ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਦੇ ਹੁਕਮ ਦਿੱਤੇ ਸਨ ਅਤੇ ਇਕ ਵਿਅਕਤੀ ਨੂੰ ਬਰੀ ਕਰ ਦਿੱਤਾ ਸੀ, 7-8 ਵਿਅਕਤੀਆਂ ਨੂੰ ਉਮਰ ਕੈਦ ਦੇ ਹੁਕਮ ਸੁਣਾਏ ਸਨ। ਇਸ ਉਪਰੰਤ ਜਗਤਾਰ ਸਿੰਘ ਹਵਾਰਾ ਵੱਲੋਂ ਫਾਂਸੀ ਦੀ ਸਜ਼ਾ ਦੇ ਵਿਰੁੱਧ ਅਪੀਲ 'ਤੇ ਫੈਸਲਾ ਦਿੰਦਿਆਂ ਹਾਈ ਕੋਰਟ ਦੇ ਵਿਸ਼ੇਸ਼ ਬੈਂਚ ਨੇ ਉਸ ਦੀ ਸਜ਼ਾ ਉਮਰ ਕੈਦ ਵਿੱਚ ਬਦਲ ਦਿੱਤੀ ਸੀ ਪਰ ਭਾਈ ਰਾਜੋਆਣਾ ਵੱਲੋਂ ਕੋਈ ਅਪੀਲ ਨਾ ਕਰਨ 'ਤੇ ਬੈਂਚ ਨੇ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ। ਅੱਜ ਭਾਈ ਰਾਜੋਆਣਾ ਦੀ ਪਟਿਆਲਾ ਦੀ ਇਕ ਅਦਾਲਤ ਵਿੱਚ ਧਮਾਕਾਖੇਜ਼ ਸਮੱਗਰੀ ਦੇ ਮਾਮਲੇ ਵਿੱਚ ਪੇਸ਼ੀ ਸੀ ਜਿਥੇ ਉਸ ਦੇ ਪਰਿਵਾਰਿਕ ਮੈਂਬਰ ਇੰਤਜ਼ਾਰ ਕਰਦੇ ਰਹੇ ਪਰ ਅਦਾਲਤ ਵੱਲੋਂ ਭਾਈ ਰਾਜੋਆਣਾ ਦੀ ਪੇਸ਼ੀ ਵੀਡਿਓ ਕਾਨਫਰੰਸ ਰਾਹੀਂ ਕਰਾਉਣ ‘ਤੇ ਰਾਜੋਆਣਾ ਦੀ ਭੈਣ ਕਮਲਜੀਤ ਕੌਰ ਨੂੰ ਸ਼ੱਕ ਪੈ ਗਿਆ। ਉੱਧਰ ਅਤਿ ਭਰੋਸੇਯੋਗ ਸੂਤਰਾਂ ਅਨੁਸਾਰ ਹਾਈਕੋਰਟ ਨੇ 5 ਮਾਰਚ ਨੂੰ ਭਾਈ ਰਾਜੋਆਣਾ ਦੀ ਫਾਂਸੀ ਸਬੰਧੀ ਜੇਲ੍ਹ ਪ੍ਰਸ਼ਾਸ਼ਨ ਨੂੰ ਡਾਕ ਰਾਹੀਂ ਆਡਰ ਭੇਜੇ ਸਨ ਜੋ ਕੱਲ ਜੇਲ੍ਹ ਪ੍ਰਸ਼ਾਸ਼ਨ ਨੂੰ ਮਿਲੇ ਜਿਸ ਵਿੰਚ ਭਾਈ ਰਾਜੋਆਣਾ ਨੂੰ 31 ਮਾਰਚ 2012 ਨੂੰ ਸਵੇਰੇ 9 ਵਜ਼ੇ ਫਾਂਸੀ ਦਿੱਤੇ ਜਾਣ ਦੇ ਹੁਕਮ ਦਿੱਤੇ ਜਾਣ ਦੀ ਖਬਰ ਹੈ। ਭਰੋਸੇਯੋਗ ਸੂਤਰਾਂ ਮੁਤਾਬਕ ਜੇਲ੍ਹ ਦੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਜਾਣ ਉਪਰੰਤ ਜੇਲ੍ਹ ਪ੍ਰਸ਼ਾਸ਼ਨ ਨੇ ਪੰਜਾਬ ਸਰਕਾਰ ਨੂੰ ਹਾਈਕੋਰਟ ਦੇ ਮਿਲੇ ਹੁਕਮਾਂ ਸਬੰਧੀ ਅਗਲੀ ਜਾਣਕਾਰੀ ਵੀ ਭੇਜ ਦਿੱਤੀ ਹੈ। ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ ਨੂੰ ਫਾਂਸੀ ਦੇਣ ਦੀ ਖਬਰ ਤੋ ਬਾਅਦ ਸਿੱਖ ਕੌਮ ਨੂੰ ਯਾਦ ਆਈ ਭਾਈ ਰਾਜੋਆਣੀ ਦੀ ਵਸੀਅਤ
    ਚੰਡੀਗੜ, 13 ਮਾਰਚ (ਗੁਰਪ੍ਰੀਤ ਮਹਿਕ ) : ਬਹੁ ਚਰਚਿੱਤ ਬੇਅੰਤ ਸਿੰਘ ਕਤਲ ਕਾਂਡ ਮਾਮਲੇ ਵਿਚ ਫਾਂਸੀ ਦੀ ਸਜ਼ਾ ਦਾ ਸਾਮਣੇ ਕਰ ਰਹੇ ਕੇਂਦਰੀ ਜੇਲ ਪਟਿਆਲਾ ਵਿਚ ਨਜਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ ਨੂੰ ਫਾਂਸੀ ਦਿੱਤੇ ਜਾਣ ਦੀ ਖਬਰ ਤੋ ਬਾਅਦ ਸਿੱਖ ਕੌਮ ਨੂੰ ਭਾਈ ਰਾਜੋਆਣਾ ਦੀ 17 ਜੂਨ, 2008 ਨੂੰ ਘੋਸ਼ਿਤ ਉਹ ਵਸੀਅਤ ਯਾਦ ਆ ਰਹੀ ਹੈ ਜਿਸ ਵਿਚ ਉਨਾ ਕਿਹਾ ਕਿ ਮੇਰੀ ਮੌਤ ਤੋ ਬਾਅਦ ਉਨਾ ਦੇ ਸਰੀਰ ਦੇ ਉਹ ਸਾਰੇ ਅੰਗ ਜਿਹੜੇ ਕਿਸੇ ਦੂਸਰੇ ਇਨਸਾਨ ਦੇ ਕੰਮ ਆ ਸਕਦੇ ਹੋਣ, ਉਹ ਸਿੱਖਾਂ ਦੀ ਸਰਵ ਉਚ ਅਦਾਲਤ ‘ਸ੍ਰੀ ਅਕਾਲ ਤਖਤ ਸਾਹਿਬ' ਨੂੰ ਸਮਰਪਿਤ ਹੋਣਗੇ। ਮੇਰੀ ਇਹ ਇੱਛਾ ਹੈ ਕਿ ਮੇਰੀ ਮੌਤ ਤੋ ਬਾਅਦ ਮੇਰੀਆਂ ਅੱਖਾਂ ‘ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ' ਦੇ ਹਜੂਰੀ ਰਾਗੀ ਭਾਈ ਲਖਵਿੰਦਰ ਸਿੰਘ ਜੀ ਜੋ ਦੇਖ ਨਹੀਂ ਸਕਦੇ, ਨੂੰ ਮੇਰੀਆਂ ਅੱਖਾਂ ਦਿੱਤੀਆਂ ਜਾਣ, ਤਾਂ ਕਿ ਮੇਰੀ ਮੌਤ ਤੇ ਬਾਅਦ ਵੀ ਮੇਰੀਆਂ ਅੱਖਾਂ ਉਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਦੀਆਂ ਰਹਿਣ। ਕਿਸੇ ਮੈਡੀਕਲ ਕਾਰਣ ਕਰਕੇ ਜਾਂ ਕਿਸੇ ਹੋਰ ਕਾਰਨ ਕਰਦੇ ਅਗਰ ਅਜਿਹਾ ਸੰਭਵ ਨਾ ਹੋ ਸਕੇ, ਤਾਂ ਫਿਰ ਮੇਰੀਆਂ ਅੱਖਾਂ ਕਿਸੇ ਦੂਸਰੇ ਜਰੂਰਤਮੰਦ ਇਨਸਾਨ ਨੂੰ ਦੇ ਦਿੱਤੀਆਂ ਜਾਣ। ਇਸ ਤੋ ਇਲਾਵਾ ਮੇਰੇ ਸਰੀਰ ਦੇ ਹੋਰ ਜਿਹੜੇ ਵੀ ਅੰਗ ਦਿਲ, ਗੁਰਦਾ, ਜਾਂ ਕੋਈ ਵੀ ਅੰਗ ਜਿਹੜਾ ਕਿਸੇ ਦੂਸਰੇ ਇਨਸਾਨ ਦੇ ਕੰਮ ਆ ਸਕਦਾ ਹੋਵੇ, ਉਹ ਉਸ ਇਨਸਾਨ ਨੂੰ ਦੇ ਦਿੱਤਾ ਜਾਵੇ। ਇਹ ਵਸੀਅਤ ਮੈਂ ਬਿਨਾਂ ਕਿਸੇ ਮਜਬੂਰੀ ਜਾਂ ਦਬਾਓ ਦੇ ਆਪਣੀ ਇੱਛਾ ਅਨੁਸਾਰ ਆਪਣੇ ਘਰਰਿਆਂ ਦੀ ਸਹਿਮਤੀ ਨਾਲ ਲਿਖ ਰਿਹਾ ਹਾਂ। ਇਹ ਵਸੀਅਤ ਮੈ ਆਪਣੀ ਭੈਣ ਬੀਬੀ ਕਮਲਦੀਪ ਕੌਰ ਪਤਨੀ ਬਲਜੀਤ ਸਿੰਘ ਆਪਣੇ ਭਾਣਜੇ ਅਜੈਦੀਪ ਸਿੰਘ, ਭਾਣਜੀ ਹਰਨੂਰ ਕੌਰ, ਜੇਲ ਸੁਪਰਡੈਂਟ ਸ੍ਰੀ ਨਵਜੋਤਪਾਲ ਸਿੰਘ ਰੰਧਾਵਾ, ਮੈਡੀਕਲ ਅਫਸਰ ਡਾਕਟਰ ਬੀ ਕੇ ਸਲਵਾਨ ਅਤੇ ਹੋਰ ਜੇਲ ਅਧਿਕਾਰੀਆਂ ਦੀ ਮੌਜੂਦਗੀ ਵਿਚ ਖੁਸ਼ੀ ਖੁਸ਼ੀ ਲਿਖੱ ਿਰਿਹਾ ਹਾਂ।
    ਜਿਕਰਯੋਗ ਹੈ ਕਿ ਭਾਈ ਰਾਜੋਆਣਾ ਨੂੰ 31 ਮਾਰਚ ਨੂੰ ਫਾਂਸੀ ਦੇਣ ਦੀ ਖਬਰ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਵੱਲੋ ਸਹੁੰ ਚੁੱਕ ਸਮਾਗਮ ਤੋ ਇਕ ਦਿਨ ਪਹਿਲਾਂ ਸਾਮਣੇ ਆਈ ਹੈ। ਭਾਈ ਰਾਜੋਆਣਾ ਨੇ ਉਨਾਂ ਨੂੰ ਸੁਣਾਈ ਫਾਂਸੀ ਦੀ ਸਜਾ ਖਿਲਾਫ ਅਪੀਲ ਕਰਨ ਤੋ ਮਨਾ ਕਰ ਦਿੱਤਾ ਸੀ।

No comments:

Post a Comment