ਭਾਈ ਰਾਜੋਆਣਾ ,ਅਕਾਲੀ ਸਰਕਾਰ ਅਤੇ ਸਾਧ ਲਾਣਾ
ਖਾਲਸਾ ਪੰਥ ਨੂੰ ਗੁਰੂ ਨੇ "ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥" ਦੀ
ਗੁੜਤੀ ਹੀ ਐਸੀ ਦਿੱਤੀ ਹੈ ਕਿ ਇਸਨੇ ਕਦੇ ਕਿਸੇ ਤੇ ਜੁਲਮ ਨਹੀਂ ਕੀਤਾ ਅਤੇ ਨਾ ਹੀ ਕਦੇ
ਜਾਬਰ ਦੀ ਈਨ ਮੰਨੀ ਹੈ ।ਜਦੋਂ ਵੀ ਪੰਜਾਬ ਦੀ ਧਰਤੀ ਤੇ ਜ਼ੁਲਮ ਹੋਇਆ ,ਸ਼ਹੀਦਾਂ
ਦੇ ਖੂਨ ਨਾਲ ਸਿੰਜੀ ਇਸ ਜ਼ਰਖੇਜ ਧਰਤੀ ਨੇ ਸਮੇ ਸਮੇ ਸਿੱਖੀ ਦੇ ਏਹੋ ਜਿਹੇ ਬੂਟਿਆਂ ਨੂੰ
ਜਨਮ ਦਿੱਤਾ ਜਿੰਨਾ ਨੇ ਤੁਫਾਨਾ ਦੇ ਰਾਹ ਡੱਕ ਲਏ। ਸਮੇਂ ਦੀਆਂ ਹਕੂਮਤਾਂ ਸਿੱਖਾਂ ਦੀਆਂ
ਲਾਸਾਨੀ ਕੁਰਬਾਨੀਆਂ ਤੇ ਕੰਬਕੇ ਰਹਿ ਜਾਂਦੀਆਂ ਅਤੇ ਕੌਮੀ ਜਾਗ੍ਰਿਤੀ ਵਿੱਚ ਹੋਰ ਨਿਖਾਰ
ਆਉਂਦਾ ਰਿਹਾ। ਕਦੇ ਬੋਤਾ ਸਿੰਘ ,ਗਰਜਾ
ਸਿੰਘ ਸਿੰਘ ਵਰਗੇ ਯੋਧਿਆਂ ਦੀਆਂ ਘਰ ਘਰ ਤੁਰੀਆਂ ਗੱਲਾਂ ਨੇ ਖਾਲਸੇ ਦੀ ਪ੍ਰਚੰਡ ਸ਼ਕਤੀ
ਵਿੱਚ ਬੇਤਹਾਸਾ ਵਾਧਾ ਕੀਤਾ ਅਤੇ ਜਾਲਮ ਹਕੂਮਤ ਦਾ ਖੁਰਾ ਖੌਜ ਹੀ ਮਿਟਾ ਦਿੱਤਾ।
ਸਮਾਂ
ਆਪਣੀ ਚਾਲ ਤੁਰਦਾ ਗਿਆ। ਬਾਬੇ ਨਾਨਕ ਦੀ ਸੋਚ ਦਾ ਵਿਰੋਧੀ ਬਿਪਰ ਕਦੇ ਅਸਿਧੇ ਢੰਗ ਨਾਲ
ਸਰਕਾਰ ਤੇ ਕਾਬਜ਼ ਸੀ ਹੁਣ ਆਪ ਸੱਤਾ ਵਿੱਚ ਆ ਗਿਆ ।ਜਿੱਥੇ ਬਾਬੇ ਕਿਆਂ ਤੇ ਬਾਬਰਕੇ ਜੁਲਮ
ਢਾਉਂਦੇ ਰਹੇ ਓਥੇ ਨਾਲ ਨਾਲ ਸਿੱਖੀ ਦੀਆਂ ਜੜਾਂ ਖੋਖਲੀਆਂ ਕਰਨ ਦਾ ਸਿਲਸਿਲਾ ਵੀ ਤੇਜ
ਹੁੰਦਾ ਗਿਆ। ਬਿਪਰ ਨੂੰ ਪਤਾ ਹੈ ਜਦ ਤਕ ਖਾਲਸਾ ਸਿਧਾਂਤ ਨਾਲ ਜੁੜਿਆ ਹੈ ,ਇਸਨੂ
ਢਾਉਣਾ ਬਹੁਤ ਔਖਾ ਹੈ। ਖੁਫੀਆ ਤੰਤਰ ਵਲੋਂ ਡੇਰਾਵਾਦ ਦੇ ਕੈਂਸਰ ਦੇ ਰੂਪ ਵਿੱਚ ਨੈਟਵਰਕ
ਪੰਜਾਬ ਦੀ ਧਰਤੀ ਤੇ ਫੈਲਾਇਆ ਗਿਆ। ਸਿੱਖਾਂ ਨੂੰ ਸਿੱਖੀ ਦੇ ਬੂਟੇ ਲਈ ਜੀਵਨ ਪਾਣੀ ਗੁਰੂ
ਗਰੰਥ ਸਾਹਿਬ ਨਾਲੋਂ ਵਿਛੋੜਨ ਲਈ ਸੱਤਾ ਦੀ ਭੁਖ ਵਿੱਚ ਹਲਕੇ ਹੋਏ ਰਾਜਸੀ ਨੇਤਾਵਾਂ ਅਤੇ
ਡੇਰਾਵਾਦ ਦੇ ਨਾਪਾਕ ਗਠਜੋੜ ਨੂੰ ਉਤਸਾਹਿਤ ਕੀਤਾ ਗਿਆ ।ਪੰਜਾਬ ਵਿੱਚ ਇਸਤਰਾਂ ਦੇ ਹਾਲਾਤ
ਪੈਦਾ ਕਿਤੇ ਗਏ ਕਿ ਰਾਜਸੀ ਨੇਤਾਵਾਂ ਅਤੇ ਡੇਰਾਵਾਦ ਦੇ ਗੰਦ ਦਾ ਇੱਕ ਦੂਸਰੇ ਬਿਨਾ ਨਾ
ਸਰੇ ਅਤੇ ਸਿੱਖੀ ਦਾ ਸਫਾਇਆ ਕਰਨ ਲਈ ਹਾਲਾਤ ਸਾਜਗਰ ਰਹਿਣ ।ਪਿਛਲੇ ਸਮੇ ਵਿੱਚ ਤਕਰੀਬਨ ਦੋ
ਦਹਾਕੇ ਚੱਲੇ ਖੂਨੀ ਸੰਘਰਸ਼ ਦੌਰਾਨ ਹਜਾਰਾਂ ਸੂਰਮਿਆਂ ਨੇ ਕੌਮ ਦੀ ਇੱਜਤ ਅਤੇ ਅਣਖ
ਖਾਤਿਰ ਜਾਲਮ ਹਕੂਮਤ ਖਿਲਾਫ਼ ਲੜਦੇ ਹੋਏ ਉਤਰੀ ਭਾਰਤ ਦੀ ਧਰਤੀ ਨੂੰ ਆਪਣੀ ਰੱਤ ਨਾਲ ਨਹਾ
ਦਿੱਤਾ। ਜਾਲਮ ਹਕੂਮਤ ਦੇ ਹੱਥੀ ਚੜ੍ਹੇ ਡੋਗਰੇ ਬੇਅੰਤ ਸਿਓਂ ਨੇ ਜੁਲਮ ਦੀ ਇੰਤਹਾ ਕਰ
ਦਿੱਤੀ। ਆਪਣੇ ਦਿੱਲੀ ਵਿਚਲੇ ਆਕਾਵਾਂ ਨੂੰ ਖੁਸ਼ ਕਰਨ ਲਈ ਪੰਜਾਬ ਦੀ ਹਰ ਨਹਿਰ, ਸੂਏ ਦੇ ਕੰਡੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਯੋਧਿਆਂ ਦੀਆਂ ਲਾਸ਼ਾਂ ਦੇ ਅੰਬਾਰ ਲਾ ਦਿੱਤੇ। ਅਹਿਜੇ ਹੀ ਸਮੇ ਵਿੱਚ ਬੋਤਾ ਸਿੰਘ ,ਗਰਜਾ
ਸਿੰਘ ਦੀ ਵਿਰਾਸਤ ਦੇ ਰੂਪ ਵਿੱਚ ਸ. ਦਿਲਾਵਰ ਸਿੰਘ ਅਤੇ ਸ.ਬਲਵੰਤ ਸਿੰਘ ਰਾਜੋਆਣਾ
ਉੱਠਦੇ ਹਨ ਅਤੇ ਬੇਅੰਤੇ ਦੇ ਰੂਪ ਵਿੱਚ ਹੋਈ ਅੱਤ ਦਾ ਅੰਤ ਹੋ ਜਾਂਦਾ ਹੈ। ਭਾਈ
ਰਾਜੋਆਣਾ ਹਿੰਦੁਸਤਾਨ ਦੀ ਧਰਤੀ ਤੋਂ ਸਿੱਖੀ ਦਾ ਖੁਰਾ ਖੋਜ ਮਿਟਾਉਣ ਦੀਆਂ ਕੋਸਿਸ਼ਾਂ
ਵਿੱਚ ਲੱਗੇ ਬਿਪਰ ਨੂੰ ਭਲੀ ਭਾਂਤ ਜਾਣਦਾ ਹੈ ਅਤੇ ਇਸੇ ਕਰਕੇ ਇਸਦੇ ਸਿੱਖ ਮਾਰੂ ਕਾਨੂੰਨੀ
ਢਾਂਚੇ ਅੱਗੇ ਫਰਿਆਦ ਕਰਨ ਤੋਂ ਇਨਕਾਰੀ ਹੋ ਜਾਂਦਾ ਹੈ। 31 ਮਾਰਚ 2012 ਨੂੰ ਗੁਰੂ ਦੇ
ਇਸ ਮਹਾਨ ਸਪੂਤ ਨੂੰ ਫਾਂਸੀ ਹੋਣੀ ਨਿਸਚਿਤ ਹੋਈ ਹੈ। ਜਿੱਥੇ ਸ਼ਹੀਦਾਂ ਵਲੋਂ ਡੋਲ੍ਹਿਆ
ਹੋਇਆ ਇੱਕ-ਇੱਕ ਕਤਰਾ ਕੌਮ ਵਿੱਚ ਕਦੇ ਨਵਾਂ ਜਜਬਾ ਪੈਦਾ ਕਰਦਾ ਸੀ ਅਤੇ ਜਾਲਮਾਂ ਨੂੰ
ਭਾਜੜਾਂ ਪੈ ਜਾਂਦੀਆਂ ਸਨ, ਅੱਜ ਅਜਿਹਾ ਕਿਓਂ ਨਹੀਂ ਹੋ ਰਿਹਾ...? ਕਦੇ
ਵੀ ਖਾਲਸੇ ਨੇ ਦੁਨੀਆ ਦੀ ਕਿਸੇ ਵੀ ਹਕੂਮਤ ਅੱਗੇ ਲੇਲੜੀਆਂ ਨਹੀਂ ਕੱਢੀਆਂ ਸਗੋਂ ਆਪਣੇ
ਹੱਕ ਖਾਲਸਾਈ ਢੰਗ ਨਾਲ ਲਏ ਹਨ। ਬਿਪਰ ਵਲੋਂ ਡੇਰਾਵਾਦ ਦੇ ਰੂਪ ਵਿੱਚ ਸਾਡੀਆਂ ਜੜਾਂ ਵਿੱਚ
ਮਾਰੀ ਦਾਤੀ ਅੱਜ ਰੰਗ ਵਿਖਾ ਰਹੀ ਹੈ। ਇੱਕ ਪਾਸੇ ਭਾਈ ਰਾਜੋਆਣੇ ਦੀ ਫਾਂਸੀ ਦਾ ਐਲਾਨ ਹੋ ਰਿਹਾ ਹੈ, ਦੂਸਰੇ ਪਾਸੇ ਨੀਲੀਆਂ, ਪੀਲੀਆਂ
ਅਤੇ ਗੋਲ ਦਸਤਾਰਾਂ ਵਾਲੇ ਕਾਲੀ ਅਤੇ ਡੇਰੇਦਾਰ ਚੱਪੜਚਿੜੀ ਦੇ ਮੈਦਾਨ ਵਿੱਚ ਜਸ਼ਨ ਮਨਾਕੇ
ਬਾਬਾ ਬੰਦਾ ਸਿੰਘ ਬਹਾਦੁਰ ਦੀ ਵਿਰਾਸਤ ਨੂੰ ਲਲਕਾਰ ਰਹੇ ਹਨ। ਜਿਸ ਮੈਦਾਨੇ ਜੰਗ ਵਿੱਚ
ਕਦੇ ਬਾਬਾ ਬੰਦਾ ਸਿੰਘ ਬਹਾਦੁਰ ਦੀ ਸ਼ਮਸ਼ੀਰ ਨੇ ਜੁਲਮ ਦਾ ਅੰਤ ਕੀਤਾ ਸੀ ਅਤੇ ਖਾਲਸੇ ਦੀ
ਫ਼ਤਹਿ ਦਾ ਝੰਡਾ ਬੁਲੰਦ ਕੀਤਾ ਅੱਜ ਉਸ ਵਿੱਚ ਕੀ ਹੋ ਰਿਹਾ ਹੈ...? ਬਿਪਰ
ਭਾਊ ਆਪਣੇ ਮੋਹਰਿਆਂ ਸਮੇਤ ਸੱਜ ਧੱਜਕੇ ਬਾਬੇ ਨਾਨਕ ਦੀ ਸੋਚ ਨੂੰ ਲੈਕੇ ਚੱਲੇ ਬਾਬਾ
ਬੰਦਾ ਬਹਾਦੁਰ ਦੀ ਧਰਤੀ ਤੇ ਆਪਣੀ ਫ਼ਤਹਿ ਦਾ ਭਰਮ ਪਾਲੀ ਚੌੜਾ ਹੋਕੇ ਬੈਠਾ ਹੈ। ਕਰਮਕਾਂਡਾਂ, ਕੱਚੀਆਂ ਧਾਰਨਾਵਾਂ, ਭੋਰਿਆਂ ਦੇ ਜਾਲ ਵਿੱਚ ਕੌਮ ਨੂੰ ਜਕੜੀ ਬੈਠਾ ਡੇਰੇਦਾਰ ਵਰਗ ਆਪਣੀ ਸਫਲਤਾ ਤੇ ਬਾਗੋਬਾਗ ਹੈ। ਭਾਈ
ਰਾਜੋਆਣੇ ਵਲੋਂ ਜਾਲਮ ਨੂੰ ਮਾਰੀ ਗਈ ਲਲਕਾਰ ਦੀ ਆਵਾਜ਼ ਨੂੰ ਦੱਬਣ ਲਈ ਚੱਪੜਚਿੜੀ ਦੇ
ਮੈਦਾਨ ਵਿੱਚ ਡੇਰੇ ਲਾਈ ਬੈਠਾ ਬਿਪਰ ਉਸਦੇ ਮੋਹਰੇ ਅਤੇ ਧੂਤੇ ਅਖੌਤੀ ਬ੍ਰਹਮਗਿਆਨੀ ਸਿੱਖ
ਕੌਮ ਦੀ ਅਣਖ ਨੂੰ ਚੜਾ ਰਹੇ ਹਨ। ਬਿਪਰ ਸਾਨੂੰ ਸੰਦੇਸ਼ ਦੇ ਰਿਹਾ ਹੈ ਕਿ ਅਸੀਂ ਸਿੱਖੀ ਦਾ
ਮੈਦਾਨ ਫ਼ਤਹਿ ਕਰ ਲਿਆ ਹੈ। ਖਾਲਸਾ ਜੀ ,ਸੁਚੇਤ
ਹੋਵੋ ਇਹ ਸਮਾ ਸੌਂਣ ਦਾ ਨਹੀਂ। ਬਿਪਰ ਦੇ ਕਰਿੰਦੇ ਅਖੌਤੀ ਡੇਰੇਦਾਰਾਂ ਅਤੇ ਪੰਜਾਬ ਨੂੰ
ਬਿਪਰ ਅੱਗੇ ਗਹਿਣੇ ਰੱਖਣ ਵਾਲੇ ਧੂਤੇ ਰਾਜਸੀ ਨੇਤਾਵਾਂ ਦੇ ਖਿਲਾਫ਼ ਜੋਰਦਾਰ ਆਵਾਜ਼ ਉਠਾਓ
।
ਆਓ ਅਸੀਂ ਪ੍ਰਣ ਕਰੀਏ :
- ਅਸੀਂ ਕਦੇ ਵੀ ਕੌਮੀ ਫਰਜਾਂ ਨਾਲ ਗੱਦਾਰੀ ਨਹੀਂ ਕਰਾਂਗੇ। ਗੁਰਬਾਣੀ ਦੇ ਸਿਧਾਂਤਿਕ ਅਤੇ ਰੂਹਾਨੀ ਗਿਆਨ ਦੀ ਖੜਗ ਨੂੰ, ਬਾਬੇਕਿਆਂ ਦੀ ਸੋਚ ਨੂੰ ਪ੍ਰਫੁਲਤ ਕਰਨ ਲਈ ਵਰਤਾਂਗੇ।
- ਕੌਮ ਦੀ ਅਣਖ ਨੂੰ ਖੁੰਡਾ ਕਰਨ ਤੇ ਲੱਗੇ ਅਖੌਤੀ ਡੇਰੇਦਾਰਾਂ ਦਾ ਮੁਕੰਮਲ ਬਾਈਕਾਟ ਕਰਾਂਗੇ।
- ਅਸੀਂ ਆਪਣੇ ਯੋਧਿਆਂ ਦੀਆਂ ਕੁਰਬਾਨੀਆਂ ਵਿਅਰਥ ਨਹੀਂ ਜਾਣ ਦਿਆਂਗੇ ਅਤੇ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਨਿਰੰਤਰ ਯਤਨਸ਼ੀਲ ਰਹਾਂਗੇ।
- ਅਸੀਂ ਅਖੌਤੀ ਸਾਧਾਂ ਅਤੇ ਫੈਡਰੇਸ਼ਨੀਆਂ ਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਮੁੱਲ ਨਹੀਂ ਵੱਟਣ ਦੇਵਾਂਗੇ।
- ਆਪਣੀਆਂ ਛੋਟੀਆਂ-ਛੋਟੀਆਂ ਗਰਜਾਂ ਨੂੰ ਪਾਸੇ ਰੱਖਕੇ ਕਦੇ ਵੀ ਬਿਪਰਵਾਦ ਅੱਗੇ ਲੇਲੜੀਆਂ ਨਹੀਂ ਕੱਢਾਂਗੇ।
- ਅਸੀਂ ਸਿੱਖੀ ਦੇ ਕਿਲ੍ਹੇ ਦੀਆਂ ਦੀਵਾਰਾਂ ਨੂੰ ਏਨਾ ਮਜਬੂਤ ਕਰਾਂਗੇ ਕਿ ਬਿਪਰ ਇਸਦੇ ਮੋਹਰੇ ਅਤੇ ਧੂਤੇ ਡੇਰੇਦਾਰ ਕਦੇ ਇਸ ਕਿਲੇ ਵੱਲ ਮੂੰਹ ਕਰਨ ਦਾ ਵੀ ਹੀਆ ਨਾ ਕਰ ਸਕਣ।
-
ਅਸੀਂ ਸਿੱਖੀ ਨਾਲ ਤਨ,ਮਨ, ਧਨ ਨਾਲ ਜੁੜਨ ਦੀ ਕੋਸਿਸ਼ ਕਰਾਂਗੇ।
ਆਓ ਅਸੀਂ ਆਪਣੇ ਆਪਣੇ ਹੀਲਿਆਂ-ਵਸੀਲਿਆਂ ਰਾਹੀਂ ਇਹ ਦੱਸ ਦੇਈਏ ਕਿ ਚੱਪੜਚਿੜੀ ਦੀ ਜੰਗ ਅਜੇ ਜਾਰੀ ਹੈ, ਅਜੇ ਕੌਮ ਜਿਓਂਦੀ-ਜਾਗਦੀ ਹੈ। ਭਾਈ ਰਾਜੋਆਣੇ ਦੀ ਅਵਾਜ ਅਜੇ ਬੁਲੰਦ ਹੈ ਅਤੇ ਇੱਕ ਤੋਂ ਅਨੇਕਾਂ ਰਾਜੋਆਣੇ ਪੈਦਾ ਹੋ ਚੁੱਕੇ ਹਨ। ਹਰ ਗੁਰਸਿੱਖ ਮਾਈ ਭਾਈ ਬਿਪਰ ਅਤੇ ਇਸਦੇ ਜਾਲ ਨੂੰ ਸਮਝੇ ਅਤੇ ਦੇਸ਼ ਵਿਦੇਸ਼ ਵਿੱਚ ਭਾਈ ਰਾਜੋਆਣਾ ਦੇ ਹੱਕ ਵਿੱਚ ਜੋਰਦਾਰ ਆਵਾਜ਼ ਬੁਲੰਦ ਕਰੇ।
ਬੇਨਤੀ ਕਰਤਾ :ਲਛਮਣ ਸਿੰਘ ਕੈਲਗਰੀ, ਦਲਜੀਤ ਸਿੰਘ ਇੰਡਿਆਨਾ, ਬਲਰਾਜ ਸਿੰਘ ਸਪੋਕੇਨ, ਵਰਿੰਦਰ ਸਿੰਘ ਕਾਦੀਆਂ ਵਾਲੀ, ਅਜਾਇਬ ਸਿੰਘ ਸਿਆਟਲ, ਦਰਸ਼ਨ ਸਿੰਘ ਸ਼ਿਕਾਗੋ, ਜਗਮਨ ਸਿੰਘ ਇੰਗਲੈਂਡ, ਹਰਪਾਲ ਸਿੰਘ ਕੈਲਗਰੀ, ਅਮਨਜੀਤ ਸਿੰਘ ਟੋਰਾਂਟੋ, ਸਤਿੰਦਰਜੀਤ ਸਿੰਘ, ਜੇ.ਸਿੰਘ, ਜਤਿੰਦਰਪਾਲ ਸਿੰਘ, ਖੁਸ਼ਵੰਤ ਸਿੰਘ, ਹਰਮੀਤ ਸਿੰਘ ਐਡਮਿੰਟਨ ਅਤੇ ਸਮੂਹ ਮੈਂਬਰਾਨ ਅਤੇ ਸਹਿਯੋਗੀ ‘ਅਖੌਤੀ ਸੰਤਾਂ ਦੇ ਕੌਤਕ’ ਗਰੁੱਪ।
- Daljit Singh Khehra ਬਸ ਹੁਣ ਜੁਤੀਆਂ ਖਾਣ ਲਈ ਸਿਖ ਤਿਆਰ ਰਹਨ....ਪੰਥਿਕ ਸਰਕਾਰ ਨੇ ਖ਼ਜ਼ਾਨੇ ਦੇ ਮੂਹ ਖੋਲ ਦਿੱਤੇ ਹਨ..19 hours ago · · 3
- Honeyjatt S Singh Horr paooo vote enn nu .. Aa ta honaa he se baiji.. Hajaa ta horr tofha aauna aa.. Bass dakhe jaoo
- Ramneek Singh Elections jitaaun lai kiti maddad da dhanwaad kita hai Sumedh Saini de Gundaa Brigade da
- ਸਤਿੰਦਰਜੀਤ ਸਿੰਘ "ਹੁਣ ਫਿਰ ਤੋਂ ਸ਼ਿਕਾਰ ਖੇਡਣ ਤੁਰੇਗਾ ਬੇਰਹਿਮ ਸ਼ਿਕਾਰੀਆਂ ਦਾ ਕਾਫਲਾ,
ਹੁਣ ਫਿਰ ਤੋਂ ਮਾਵਾਂ ਪੁੱਤ ਨੂੰ ਪੱਠੇ ਲੈਣ ਜਾਣ ਵਾਂਗ ਕੰਮ 'ਤੇ ਜਾਣ ਤੋਂ ਰੋਕਣਗੀਆਂ,
ਫਿਰ ਬੁੱਢੇ ਬਾਪ ਨੂੰ ਫਿਕਰ ਸਤਾਏਗਾ ਕਿ ਰੋਟੀ ਲੈਣ ਗਿਆ ਪੁੱਤ ਕੀ ਵਾਪਿਸ ਆਏਗਾ...?"19 hours ago · · 9 - Narinder Singh Chapad chidi de madan ch hoea sikh kaum nu khatam karan da saunh chuk samagam ...
- Gurjant Singh Rupowali ਮੈਂ ਪਿਛਲੇ 17 ਸਾਲ ਤੋਂ ਜੇਲ ਵਿਚ ਬੰਦ ਹਾਂ, ਹੁਣ ਮੇਰੀ ਯਾਦ ਕਿਵੇਂ ਆ ਗਈ? ਇਹ ਵਹੀਰਾਂ ਗੱਤ ਕੇ ਆਪੋ-ਆਪਣੀਆਂ ਰੋਟੀਆਂ ਸੇਕਣ ਆ ਗਏ ਹਨ ਹੁਣ...ਭਾਈ ਬਲਵੰਤ ਸਿੰਘ ਰਾਜੋਆਣਾ http://www.facebook.com/
photo.php?fbid=251842990010 0&set=a.1834434960654.7575 2.1833846585&type=1&theate r 18 hours ago · · 6 - ਸਿੰਘ ਜਸਵਿੰਦਰ ਮੈਨੂੰ ਤਾਂ ਇੰਜ ਲੱਗਦਾ ਹੈ ਬਾਦਲਾਂ 'ਚ ਧਿਆਨ ਸਿੰਘ ਗੁਲਾਬ ਸਿੰਘ ਅਤੇ ਸੁਚੇਤ ਸਿੰਘ ਵਰਗੇ ਡੋਗਰਿਆਂ ਦੀਆਂ ਰੂਹਾਂ ਆ ਵੜੀਆਂ ਹਨ ਜਿਹੜਾ ਇਹ ਕੌਮ ਨਾਲ ਦੁਸ਼ਮਨੀ ਕਰਨ 'ਚ ਡੋਗਰਿਆਂ ਵਾਲੇ ਰੋਲ ਨਿਭਾਈ ਜਾਂਦੇ ਹਨ17 hours ago · · 11
- Satwant Singh Dhillon but ,,, fansi di saza tan band nai kar ditti gayi c india ch ????
- Ramneek Singh 5 saal baad eis ne v retire hona Sumedh Saini ney te agla DGP v sun lao Paramraj Umranangal banega te Sumedh Saini Akali Dal di ticket ton MLA di election larrega
- Ramneek Singh jinna jinnaa ne Sikh maare Delhi de Brahmin takhat ne ohnaa nu inaam te dena hi hoya4 hours ago · · 1
- Nakhrosarika Kaur nvi sarkaar de nve tohfe janta nu i bhari pende ne,jo hmesha to sehndi ayi a
- Jassy Sangha Us soorme ne ta fansi chad jana..apaaa ithe beth ke baas likhi jana likhi jana likhi jana...kuj karna thodo apaa apne andar ankah wali cheez koi bachi aaaa nevar ..karo ji hor coment karo continue fb te4 hours ago via mobile ·
- Gogi Grewal ਬਾਦਲ ਨੇ ਅਪਨੀਆ ਬਾਫਾਦਾਰੀਆਂ ਨਿਭੋਨਿਆ ਸ਼ੋਰੋ ਕਰ ਦਿਤੀਆਂ ਅੱਜੇ ਏਸ ਸੁਮੇਧ ਸੈਨੀ ਦਾ ਲੰਗੋਟੀਆ ਯਾਰ ਪੂਲਾ ਨਰਕਾਂ ਨੂ ਤੋਰ ਦਿਤਾ ਨਈ ਕੱਲ ਏਕ ਕੁਰਸੀ ਉਸ ਨੂ ਵੀ ਮਿਲਣੀ ਸੀ!!!!
No comments:
Post a Comment